ਗੜ੍ਹਸ਼ੰਕਰ, 3 ਮਾਰਚ (ਰਾਜਵੀਰ ਚੋਪੜਾ):- ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਤਹਿਤ ਦਰਬਾਰ ਸਾਹਿਬ ਦੀ ਚੌਥੀ ਸਜਾਵਟੀ ਗੁੰਬਦ ਦੇ ਲੈਂਟਰ ਸਫਲਤਾਪੂਰਵਕ ਪਾਏ ਗਏ। ਇਸ ਮੌਕੇ ‘ਤੇ ਵੱਖ-ਵੱਖ ਪਿੰਡਾਂ ਤੋਂ ਸੇਵਾਦਾਰਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਲੈਂਟਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।
ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਚਾਰਾਂ ਸਜਾਵਟੀ ਗੁੰਬਦਾਂ ਦੇ ਲੈਂਟਰਾਂ ਦੀ ਸੰਪੂਰਨਤਾ ਹੋ ਗਈ ਹੈ। ਗੁੰਬਦਾਂ ਦੇ ਤਿਆਰ ਹੋਣ ਨਾਲ ਗੁਰੂ ਘਰ ਦੀ ਸੁੰਦਰਤਾ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ ਅਤੇ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ।
ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਜੀ ਨੇ ਪਹੁੰਚੀ ਸੰਗਤ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਬਾਬਾ ਨਰੇਸ਼ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਵੱਲੋਂ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਬਾਬਾ ਕੇਵਲ ਸਿੰਘ ਜੀ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਕੈਸ਼ੀਅਰ ਹਰਭਜਨ ਸਿੰਘ ਜੀ, ਸ੍ਰੀ ਰੋਸ਼ਨ ਲਾਲ ਜੀ, ਬਿੰਦਰ ਸਿੰਘ, ਸਤਪਾਲ ਸਿੰਘ, ਜਤਨ ਸਿੰਘ ਬਸੀ, ਵਿਸ਼ਾਲ ਸਿੰਘ, ਸਾਹਿਲ ਕੁਮਾਰ, ਹਰਮਨ ਸਿੰਘ, ਗਗਨਦੀਪ ਸਿੰਘ, ਅਰੁਣ ਕੁਮਾਰ, ਮਿਸਤਰੀ ਮਨੋਹਰ ਲਾਲ, ਗੁਰਮੁਖ ਸਿੰਘ, ਵਿਵੇਕ ਸਿੰਘ, ਸ਼ਿਵ ਕੁਮਾਰ, ਕੁਲਵਿੰਦਰ ਲਾਲ, ਲੱਕੀ ਅਤੇ ਸਤੀਸ਼ ਸਿੰਘ ਸਮੇਤ ਕਈ ਹੋਰ ਸੇਵਾਦਾਰ ਹਾਜ਼ਰ ਸਨ।