ਚੰਡੀਗੜ੍ਹ, 11 ਨਵੰਬਰ-ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਾਲ ਦੇ ਪਵਿੱਤਰ ਮੌਕੇ 'ਤੇ ਮੰਗਲਵਾਰ ਨੂੰ ਦੂਜੀ ਪਵਿੱਤਰ ਨਗਰ ਕੀਰਤਨ ਯਾਤਰਾ ਦਾ ਸ਼ੁਭਾਰੰਭ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਪਿੰਜੌਰ ਸਥਿਤ ਪਵਿੱਤਰ ਭੂਮੀ ਤੋਂ ਹੋਇਆ। ਇਸ ਮੌਕੇ 'ਤੇ ਹਰਿਆਣਾ ਦੇ ਮੱਖ ਮੰਤਰੀ ਸ੍ਰੀ ਨਾਹਿਬ ਸਿੰਘ ਦੀ ਮੌਜ਼ੂਦਗੀ ਵਿੱਚ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਪਿੰਡ ਗੋਰਖਨਾਥ ਵਿੱਚ ਅਰਦਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਮੁੱਖ ਮੰਤਰੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕਰਦੇ ਹੋਏ ਸੂਬੇਵਾਸਿਆਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ।
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਗਵਰਨਮੇਂਟ ਪਾਲਿਟੇਕਲਿਕ, ਅੰਬਾਲਾ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਮ 'ਤੇ ਰਖਣ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਸਿਰਫ਼ ਸਿੱਖ ਭਾਈਚਾਰੇ ਜਾਂ ਭਾਰਤ ਦੇ ਹੀ ਨਹੀਂ ਸਗੋਂ ਪੂਰੀ ਦੁਨਿਆ ਦੇ ਮਨੁੱਖੀ ਅਧਿਕਾਰਾਂ ਦੇ ਪਹਿਲੇ ਮਹਾਨਾਇਕ ਹਨ। ਉਨ੍ਹਾਂ ਨੇ ਧਰਮ ਅਤੇ ਦੇਸ਼ ਦੀ ਰੱਖਿਆ ਲਈ ਆਪਣਾ ਬਲਿਦਾਨ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਪਿੰਜੌਰ ਤੋਂ ਸ਼ੁਰੂ ਕੀਤੀ ਗਈ ਇਹ ਦੂਜੀ ਨਗਰ ਕੀਰਤਨ ਯਾਤਰਾ, ਗੁਰੂ ਦੀ ਦੇ ਤਪ, ਤਿਆਗ, ਵਿਚਾਰ ਅਤੇ ਧਰਮ ਦੀ ਰੱਖਿਆ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦੀ ਵਿਆਪਕ ਮੁਹਿੰਮ ਹੈ।
**ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਸਾਲ 'ਤੇ ਕੁਰੂਕਸ਼ੇਤਰ ਮਹਾਸਮਾਗਮ ਦੇ ਮੁੱਖ ਮਹਿਮਾਨ
ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਾਲ ਦੇ ਉਪਲੱਖ ਵਿੱਚ ਸੂਬੇਭਰ ਵਿੱਚ ਚਾਰ ਪਵਿੱਤਰ ਨਗਰ ਕੀਰਤਨ ਯਾਤਰਾਵਾਂ ਕੱਢੀ ਜਾ ਰਹੀਆਂ ਹਨ ਜੋ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਤੋਂ ਹੋ ਕੇ ਲੰਘੇਗੀ। ਇਨ੍ਹਾਂ ਯਾਤਰਾਵਾਂ ਦਾ ਸਮਾਪਨ 24 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਹੋਵੇਗਾ। ਅਗਲੇ ਦਿਨ 25 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਸਾਲ 'ਤੇ ਕੁਰੂਕਸ਼ੇਤਰ ਵਿੱਚ ਮਹਾਸਮਾਗਮ ਦਾ ਆਯੋਜਨ ਹੋਵੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਹਰਿਆਣਾ ਦੀ ਪਵਿੱਤਰ ਧਰਤੀ ਨਾਲ ਡੰਗਾ ਸਬੰਧ ਰਿਹਾ ਹੈ। ਸਾਲ 1665 ਵਿੱਚ ਉਨ੍ਹਾਂ ਨੇ ਸਿੱਖ ਪੰਥ ਦੇ ਮੁੱਖ ਦਫ਼ਤਰ ਨੂੰ ਧਮਤਾਨ ਸਾਹਿਬ ( ਪਰਗਨਾ ਜੀਂਦ, ਬਾਂਗਰ ਦੇਸ਼-ਮੌਜ਼ੂਦਾ ਹਰਿਆਣਾ ) ਵਿੱਚ ਟ੍ਰਾਂਸਫਰ ਕੀਤਾ ਸੀ। ਉਸੇ ਸਾਲ ਉਨ੍ਹਾਂ ਨੇ ਬਾਂਗਰ ਦੇਸ਼ ਤੋਂ ਲੋਹਗੜ੍ਹ ਦੀ ਯਾਤਰਾ ਕਰਦੇ ਹੋਏ ਜੀਂਦ, ਕੈਥਲ, ਚੀਕਾ, ਕਰਾਹ, ਸਿਆਨਾ ਸਈਦਾ ਅਤੇ ਪੇਹਵਾ ਵਿੱਚ ਸੰਗਤ ਨੂੰ ਮਿਲ ਕੇ ਉਨ੍ਹਾਂ ਨੂੰ ਧਰਮ ਦੇ ਰਸਤੇ 'ਤੇ ਚਲਣ ਦਾ ਸੰਦੇਸ਼ ਦਿੱਤਾ। ਇਸ ਤੋਂ ਬਾਅਦ ਗੁਰੂ ਜੀ ਨੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਬਾਰਨਾ ਪਿੰਡ ਥਾਣੇਸਰ, ਲਾਡਵਾ ਅਤੇ ਯਮੁਨਾਨਗਰ ਖੇਤਰ ਦਾ ਦੌਰਾ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾਵਾਸੀ ਬੜੇ ਭਾਗਸ਼ਲੀ ਹਨ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਇਸ ਭੂਮੀ 'ਤੇ ਪਈ। ਉਨ੍ਹਾਂ ਨੇ ਆਪਣੇ ਪ੍ਰਵਾਸ ਦੌਰਾਨ ਸੰਗਤਾਂ ਨੂੰ ਅਲੋਕਿਕ ਗਿਆਨ ਪ੍ਰਦਾਨ ਕੀਤਾ ਅਤੇ ਧਰਮ ਦੀ ਰੱਖਿਆ ਲਈ ਪ੍ਰੇਰਿਤ ਕੀਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸਾਡੇ ਮਹਾਂਪੁਰਖਾਂ ਅਤੇ ਗੁਰੂਆਂ ਦੇ ਪਰਵਾਂ ਨੂੰ ਸ਼ਾਨਦਾਰ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਯੰਤੀ ਨੂੰ ਸ਼ਰਧਾ ਅਤੇ ਸਨਮਾਨ ਨਾਲ ਰਾਜ ਪੱਧਰ 'ਤੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਯੋਜਨ ਦੀ ਅਗਵਾਈ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਝਿੰਡਾ ਕਰ ਰਹੇ ਹਨ ਜੋ ਲਗਾਤਾਰ ਇਨ੍ਹਾਂ ਯਾਤਰਾਵਾਂ ਨੂੰ ਅੱਗੇ ਵਧਾ ਰਹੇ ਹਨ।
ਸੂਬਾ ਸਰਕਾਰ ਵੱਲੋਂ ਕੀਤੇ ਗਏ ਵੱਖ ਵੱਖ ਕੰਮਾਂ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿਰਸਾ ਸਥਿਤ ਚੌਧਰੀ ਦੇਵੀਲਾਲ ਯੂਨਿਵਰਸਿਟੀ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਮ 'ਤੇ ਇੱਕ ਖੋਜ ਚੇਅਰ ਸਥਾਪਿਤ ਕੀਤੀ ਗਈ ਹੈ ਤਾਂ ਜੋ ਆਉਣ ਵਾਲੀ ਪੀਢੀਆਂ ਉਨ੍ਹਾਂ ਦੇ ਜੀਵਨ ਦਰਸ਼ਨ ਅਤੇ ਯੋਗਦਾਨ 'ਤੇ ਖੋਜ ਕਰ ਸਕੇ। ਯਮੁਨਾਨਗਰ ਵਿੱਚ ਬਣ ਰਹੇ ਮੈਡੀਕਲ ਕਾਲੇਜ ਦਾ ਨਾਮ ਵੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ ਜੋ ਜਲਦ ਹੀ ਪੂਰਾ ਹੋ ਕੇ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਤੋਂ ਪੋਂਟਾ ਸਾਹਿਬ ਤੱਕ ਦੀ ਸੜਕ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਰਖਿਆ ਗਿਆ ਹੈ। ਇਸੇ ਤਰ੍ਹਾਂ ਅਸੰਧ ਸਥਿਤ ਇੱਕ ਕਾਲੇਜ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰ ਦੇ ਨਾਮ 'ਤੇ ਰੱਖਿਆ ਗਿਆ ਹੈ। ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਨਨਿਹਾਲ ਲੱਖਨੌਰ ਸਾਹਿਬ ਵਿੱਚ ਮਾਤਾ ਗੁਜਰੀ ਦੇਵੀ ਦੇ ਨਾਮ ਨਾਲ ਵੀ.ਐਲ.ਡੀ.ਏ. ਕਾਲੇਜ ਦੀ ਸਥਾਪਨਾ ਕੀਤੀ ਗਈ ਹੈ ਜੋ ਗੁਰੂ ਪਰੰਪਰਾ ਅਤੇ ਸਾਡੀ ਸੰਸਕ੍ਰਿਤੀ ਵਿਰਾਸਤ ਦੇ ਸਨਮਾਨ ਦਾ ਪ੍ਰਤੀਕ ਹੈ।
ਇਸ ਮੌਕੇ 'ਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਝਿੰਡਾ, ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਰਾਮਸਰ, ਸਰਦਾਰ ਬਲਜੀਤ ਸਿੰਘ ਦਾਦੂਵਾਲ, ਰਾਜਸਭਾ ਸਾਂਸਦ ਰੇਖਾ ਸ਼ਰਮਾ, ਕਾਰਤੀਕੇਯ ਸ਼ਰਮਾ, ਵਿਧਾਇਕ ਸ਼ਕਤੀਰਾਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਅਜੈ ਮਿੱਤਲ, ਸਾਬਕਾ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ, ਬੰਤੋ ਕਟਾਰਿਆ, ਓਐਸਡੀ ਡਾ. ਪ੍ਰਭਲੀਨ ਸਿੰਘ, ਓਮ ਪ੍ਰਕਾਸ਼ ਦੇਵੀਨਗਰ, ਸਰਦਾਰ ਗੁਲਾਬ ਸਿੰਘ, ਬੀਬੀ ਕਰਤਾਰ ਕੌਰ ਸਮੇਤ ਹੋਰ ਮਾਣਯੋਗ ਵੀ ਮੌਜ਼ੂਦ ਰਹੇ।
**ਪੰਚਕੂਲਾ ਜ਼ਿਲ੍ਹੇ ਵਿੱਚ 11 ਤੋਂ 14 ਨਵੰਬਰ ਤੱਕ ਨਿਕਲੇਗੀ ਨਗਰ ਕੀਰਤਨ ਯਾਤਰਾ
ਇਹ ਨਗਰ ਕੀਰਤਨ ਯਾਤਰਾ 11 ਨਵੰਬਰ ਨੂੰ ਗੁਰੂਦੁਆਰਾ ਸ਼੍ਰੀ ਨਾਨਕ ਦਰਬਾਰ ਪਿੰਡ ਗੋਰਖਨਾਥ ਤੋਂ ਸ਼ੁਰੂ ਹੋ ਕੇ ਪਿੰਡ ਮੰਢਾਵਾਲਾ, ਨਾਨਕਪੁਰ, ਕਰਣਪੁਰ, ਜੋਹਲੁਵਾਲ, ਕੀਰਤਪੁਰ, ਲੋਹਗੜ੍ਹ, ਖੇੜਾ ਬਸਲਾ ਤੋਂ ਹੁੰਦੀ ਹੋਈ ਗੁਰੂਦੁਆਰਾ ਸ਼੍ਰੀ ਮੰਜੀਸਾਹਿਬ ਪਿੰਜੋਰ ਪਹੁੰਚੇਗੀ, ਜਿੱਥੇ ਰਾਤ ਨੂੰ ਆਰਾਮ ਕਰਣਗੇ। ਇਸੇ ਤਰ੍ਹਾਂ ਦੂਜੇ ਦਿਨ 12 ਨਵੰਬਰ ਨੂੰ ਨਗਰ ਕੀਰਤਨ ਯਾਤਰਾ ਗੁਰੂਦੁਆਰਾ ਸ਼੍ਰੀ ਮੰਜੀਸਾਹਿਬ ਪਿੰਜੌਰ ਤੋਂ ਸ਼ੁਰੂ ਹੋ ਕੇ ਕਾਲਕਾ, ਟਿਪਰਾ, ਮੱਲਾਮੋੜ, ਹਿਮਸ਼ਿਖਾ, ਸੀਆਰਪੀਐਫ਼ ਕੈਂਪ ਤੋਂ ਹੁੰਦੀ ਹੋਈ ਗੁਰੂਦੁਆਰਾ ਸਿੰਘ ਸਾਹਿਬ ਬਖ਼ਸ਼ੀਵਾਲਾ ਪਹੁੰਚੇਗੀ ਅਤੇ ਰਾਤ ਨੂੰ ਰੁਕੇਗੀ।
ਤੀਜੇ ਦਿਨ 13 ਨਵੰਬਰ ਨੂੰ ਨਗਰ ਕੀਰਤਨ ਯਾਤਰਾ ਗੁਰੂਦੁਆਰਾ ਸਿੰਘ ਸਾਹਿਬ ਬਖ਼ਸ਼ੀਵਾਲਾ ਤੋਂ ਸ਼ੁਰੂ ਹੋਵੇਗੀ ਅਤੇ ਗੁਰੂਦੁਆਰਾ ਹਿਮਸ਼ਿਖਾ, ਗੁਰੂਦੁਆਰਾ ਡੀਐਲਐਫ਼, ਅਰਮਾਵਤੀ, ਚੰਡੀ ਮੰਦਰ, ਓਲਡ ਪੰਚਕੂਲਾ, ਮਾਜਰੀ ਚੌਂਕ ਤੋਂ ਹੁੰਦੇ ਹੋਏ ਗੁਰੂਦੁਆਰਾ ਸ਼੍ਰੀ ਨਾਡਾ ਸਾਹਿਬ ਪੰਚਕੂਲਾ ਪਹੁੰਚੇਗੀ ਜਿੱਥੇ ਰਾਤ ਨੂੰ ਵਿਸ਼ਰਾਮ ਹੋਵੇਗਾ। ਚੌਥੇ ਦਿਨ 14 ਨਵੰਬਰ ਨੂੰ ਗੁਰੂਦੁਆਰਾ ਨਾਡਾ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਨਗਰ ਕੀਰਤਨ ਯਾਤਰਾ ਪਿੰਡ ਮਾਣਕਯਾ ਹੁੰਦੇ ਹੋਏ ਗੁਰੂਦੁਆਰਾ ਮਾਣਕ ਟਬਰਾ ਪਹੁੰਚੇਗੀ।
