ਬਰਨਾਲਾ - ਅੱਜ ਪਿੰਡ ਫਰਵਾਹੀ ਜਿਲ੍ਹਾ ਬਰਨਾਲਾ ਵਿਖੇ ਕਿਰਤੀ ਲੋਕਾਂ ਦੀ ਅਵਾਜ ਬਸਪਾ ਦੀ ਦਮਦਾਰ ਆਗੂ ਭੈਣ ਰਾਣੀ ਕੌਰ ਫਰਵਾਹੀ ਦੀ ਅਗਵਾਈ ਵਿੱਚ ਬਾਬਾ ਸਾਹਿਬ ਡਾਕਟਰ ਅੰਬਦੇਕਰ ਕਲੱਬ ਫਰਵਾਹੀ ਵੱਲੋਂ ਬਾਬਾ ਸਾਹਿਬ ਡਾ:ਅੰਬਦੇਕਰ ਅਤੇ ਸਾਹਿਬ ਕਾਂਸੀ ਰਾਮ ਜੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆਂ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰ: ਕਰਮਜੀਤ ਸਿੰਘ ਹਰੀਗੜ੍ਹ ਹੈਂਡ ਕਲੱਰਕ ਐਸ ਐਸ ਪੀ ਦਫ਼ਤਰ ਬਰਨਾਲਾ ਵੱਲੋ ਬਾਬਾ ਸਾਹਿਬ ਦੀ ਜੀਵਨ ਤੇ ਵਿਚਾਰ ਸਾਂਝੇ ਕੀਤੀ ਗਏ। ਪਹਿਲੀ ਕਲਾਂਸ ਤੋਂ ਪੰਜਵੀਂ ਕਲਾਂਸ ਦੇ ਬੱਚਿਆ ਨੂੰ ਜਿਹਨ੍ਹਾਂ ਨੇ ਪਹਿਲੀ, ਦੂਜੀ, ਤੀਜੀ, ਪੂਜੀਸ਼ਨ ਹਾਸ਼ਲ ਕੀਤੀ। ਇਨਾਮ, ਮੈਂਡਲ ਅਤੇ ਕਾਪੀਆ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਖੁਸੀਂ ਸਮੇਂ ਨਗਰ ਨਿਵਾਸੀ ਸੰਗਤਾਂ, ਸਾਬਕਾ ਸਰਪੰਚ ਸੂਬੇਦਾਰ ਕ੍ਰਿਪਾਲ ਸਿੰਘ ਫਰਵਾਹੀ, ਡਾਕਟਰ ਜੱਗਾ ਸਿੰਘ ਫਰਵਾਹੀ ਅਤੇ ਸਾਬਕਾ ਜਰਨਲ ਸਕੱਤਰ ਹਲਕਾਂ ਮਹਿਲ ਕਲਾਂ, ਗੁਰਜੀਤ ਸਿੰਘ ਮਾਹਮਦਪੁਰ, ਬਹਾਦਰ ਸਿੰਘ ਸਾਬਕਾ ਪ੍ਰਧਾਨ ਗੁਰੂ ਘਰ, ਨਰੰਗ ਸਿੰਘ ਸਾਬਕਾ ਪੰਚ ਮਾਹਮਦਪੁਰ, ਦਰਸਨ ਸਿੰਘ ਦਰਸੀ, ਰਾਜ ਸਿੰਘ, ਸੁਰਜੀਤ ਸਿੰਘ ਬਰਨਾਲਾ, ਅਮਰ ਸਿੰਘ ਖੁੱਡੀ, ਬੂਟਾ ਸਿੰਘ ਜੋਧਪੁਰ ਚੀਮਾਂ, ਜਨਕ ਸਿੰਘ ਬਦਰਾਂ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਸਾਮਲ ਹੋਏ। ਅੰਤ ਵਿੱਚ ਕਲੱਬ ਵੱਲੋ ਸਾਰੇ ਸਾਥੀਆਂ ਨੂੰ ਸਿਰੋਪਾਓ ਪਾਕੇ ਮਾਨ ਸਤਿਕਾਰ ਕੀਤਾ ਗਿਆ।
ਬਾਬਾ ਸਾਹਿਬ ਡਾ ਅੰਬੇਡਕਰ ਜੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬਸਪਾ ਆਗੂਆਂ ਵੱਲੋਂ ਮਨਾਇਆ ਗਿਆ
