ਨਵਾਂਸ਼ਹਿਰ, 6 ਦਸੰਬਰ- ਸਥਾਨਿਕ ਮੂਸਾਪੁਰ ਰੋਡ ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ 14 ਦਸੰਬਰ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 69ਵੇਂ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ 'ਚ ਭੁੱਟਾ ਪਰਿਵਾਰ ਦਾ ਅਹਿਮ ਯੋਗਦਾਨ ਹੋਵੇਗਾ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸ਼ਮੀਰ ਭੁੱਟਾ ਜਰਮਨੀ ਨੇ ਦੱਸਿਆ ਕਿ ਉਹ ਆਪਣੇ ਪੁਰਖਿਆਂ ਖਾਸ ਕਰਕੇ ਪਿਤਾ ਸਵਰਗੀ ਸ੍ਰੀ ਰਾਮ ਚੰਦ ਭੁੱਟਾ, ਮਾਤਾ ਸਵਰਗੀ ਸ੍ਰੀਮਤੀ ਚਰਨੋ ਅਤੇ ਵੱਡੇ ਭਰਾ ਤਰਸੇਮ ਲਾਲ ਉਰਫ਼ ਲੱਡੂ ਦੀ ਯਾਦ 'ਚ ਸਮੇਂ-ਸਮੇਂ ਤੇ ਸਮਾਜ ਭਲਾਈ ਦੇ ਕਾਰਜ ਅਕਸਰ ਕਰਦੇ ਰਹਿੰਦੇ ਹਨ ਤਾਂ ਕਿ ਉਹ ਉਨ੍ਹਾਂ ਦੇ ਦਰਸਾਏ ਰਾਹ ਤੇ ਹਮੇਸ਼ਾ ਚੱਲਦੇ ਰਹਿਣ।
 ਸਵੇਰ ਸਮੇਂ ਗੁਰਦੁਆਰਾ ਸਾਹਿਬ ਵਿਖੇ ਮੁੱਖ ਗ੍ਰੰਥੀ ਭਾਈ ਸਤਨਾਮ ਸਿੰਘ ਜੀ ਵਲੋਂ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਮੁਹੱਲਾ ਵਾਸੀਆਂ ਦੀ ਸੁੱਖ ਸ਼ਾਂਤੀ ਦੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। 
ਇਸ ਉਪਰੰਤ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ 'ਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸਾਬਕਾ ਵਿਧਾਇਕ ਤੇ ਸੀਨੀਅਰ ਆਗੂ ਸ੍ਰੀ ਹਰਗੋਪਾਲ ਸਿੰਘ ਅਤੇ ਡਾਕਟਰ ਅਸ਼ੋਕ ਸਹੋਤਾ (ਪੀ ਐਚ ਡੀ. ਡਾਕਟਰ ਅੰਬੇਡਕਰ ਜੀਵਨ ਸੰਘਰਸ਼) ਆਪਣੇ ਵਿਚਾਰ ਪੇਸ਼ ਕਰਨਗੇ ਜਦਕਿ ਸਤੀਸ਼ ਕੁਮਾਰ ਲਾਲ ਅਤੇ ਕੌਂਸਲਰ ਚੇਤ ਰਾਮ ਰਤਨ ਵਿਸ਼ੇਸ਼ ਮਹਿਮਾਨ ਹੋਣਗੇ।
 ਉਨ੍ਹਾਂ ਦੱਸਿਆ ਕਿ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਨਯੋਗ ਸਮੱਗਰੀ ਵੀ ਉਪਲਭਦ ਕਰਵਾਈ ਜਾਵੇਗੀ। ਇਸ ਮੌਕੇ ਨਿੱਕੂ ਰਾਮ ਜਨਾਗਲ, ਪ੍ਰਧਾਨ ਦਰਸ਼ਨ ਲਾਲ ਕੈਂਥ, ਸਤਪਾਲ ਨਵੀਂ ਅਬਾਦੀ, ਮਨਜੀਤ ਰਾਜੂ ਅਤੇ ਸੰਦੀਪ ਸਿੰਘ ਕਲੇਰ ਵੀ ਅਹਿਮ ਜਿੰਮੇਵਾਰੀ ਨਿਭਾਉਂਣਗੇ।