ਹੁਸ਼ਿਆਰਪੁਰ:- ਜਿਲਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਖੁਰਦ ਦੇ ਡੇਰਾ ਬਿਸ਼ਨਪੁਰੀ ਵਿਚ ਬ੍ਰਹਮਲੀਨ ਮਹੰਤ ਰਾਮ ਸਿੰਘ ਜੀ ਅਤੇ ਬ੍ਰਹਮਲੀਨ ਸੰਤ ਮਾਨ ਸਿੰਘ ਜੀ ਦੀ ਸਾਲਾਨਾ ਬਰਸੀ 2 ਜੂਨ ਤੋਂ 4 ਜੂਨ ਤੱਕ ਮੌਜੂਦਾ ਮਹੰਤ ਵਿਕਰਮਜੀਤ ਸਿੰਘ (ਚੇਲਾ ਮਹੰਤ ਰਾਮ ਸਿੰਘ) ਵੱਲੋਂ ਸਮੂਹ ਨਗਰ ਵਾਸੀਆਂ ਦੀ ਸਹਿਯੋਗ ਤੇ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਮਹੰਤ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਬਰਸੀ ਸਮਾਗਮ ਦੇ ਤਹਿਤ 2 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 4 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸਵੇਰੇ 10 ਵਜੇ ਤੋਂ 1 ਵਜੇ ਤੱਕ ਦੀਵਾਨ ਸਜਾਏ ਜਾਣਗੇ।
ਜਿਸ ਦੌਰਾਨ ਵੱਖ-ਵੱਖ ਸੰਪਰਦਾਇਆਂ ਦੇ ਸੰਤ ਮਹਾਪੁਰਸ਼ ਬ੍ਰਹਮਲੀਨ ਮਹੰਤ ਰਾਮ ਸਿੰਘ ਜੀ ਅਤੇ ਬ੍ਰਹਮਲੀਨ ਸੰਤ ਮਾਨ ਸਿੰਘ ਜੀ ਨੂੰ ਆਪਨੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਵਰਨਣਯੋਗ ਹੈ ਕਿ ਇਸ ਮੌਕੇ ਤੇ ਖਾਸ ਤੌਰ 'ਤੇ ਡੇਰਾ ਲੋਹ ਲੰਗਰ ਚੈਰਿਟੇਬਲ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਸ ਮੌਕੇ ਤੇ ਸੰਗਤਾਂ ਲਈ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ।
ਡੇਰਾ ਬਿਸ਼ਨਪੁਰੀ ਨੰਗਲ ਖੁਰਦ ਵਿਚ ਮਹੰਤ ਰਾਮ ਸਿੰਘ ਜੀ ਅਤੇ ਸੰਤ ਮਾਨ ਸਿੰਘ ਜੀ ਦੀ ਸਾਲਾਨਾ ਬਰਸੀ ਸਮਰਪਿਤ ਧਾਰਮਿਕ ਸਮਾਗਮ 2 ਤੋਂ 4 ਜੂਨ ਤੱਕ ਮਨਾਇਆ ਜਾਵੇਗਾ ਮਹੰਤ ਵਿਕਰਮਜੀਤ ਸਿੰਘ
