ਹੁਸ਼ਿਆਰਪੁਰ:- ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਦਿਹਾਣਾ ਵਿਖੇ ਸਤਿਗੁਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਅਤੇ ਗਦਰੀ ਬਾਬੇ ਸਪੋਰਟਸ ਕਲੱਬ ਦਿਹਾਣਾ, ਗ੍ਰਾਮ ਪੰਚਾਇਤ, ਐਨਆਰਆਈ ਵੀਰਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਸੈਵਨ ਸਾਈਡ ਸਲਾਨਾ ਪੰਜਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ 08 ਫਰਵਰੀ ਤੋਂ 15 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। 
ਇਸ ਮੌਕੇ ਸਤਵੀਰ ਸਿੰਘ ਦਿਹਾਣਾ ਤਰਲੋਚਨ ਸਿੰਘ, ਨਵਜੋਤ ਸਿੰਘ, ਸੰਦੀਪ ਸਿੰਘ, ਪਰਮਦੀਪ ਸਿੰਘ ਪੰਚ, ਸੰਨੀ ਸੈਣੀ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ 05ਵੇਂ 07 ਸਾਈਡ ਦਾ ਸ਼ਾਨਦਾਰ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਡਾਕਟਰ ਇਸਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਡਾਕਟਰ ਵਿਪਨ ਕੁਮਾਰ ਪਚਨੰਗਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਗ੍ਰਾਮ ਪੰਚਾਇਤ ਵੱਲੋਂ ਸਾਝੇ ਤੋਰ ਤੇ ਕੀਤਾ। 
ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਉਪਨ ਵਰਗ ਦੀਆਂ 32 ਟੀਮਾਂ ਅਤੇ 50 ਕਿਲੋਗ੍ਰਾਮ ਦੀਆਂ 16ਟੀਮਾ 11ਸਾਈਡ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਡਾਂਡੀਆਂ ਅਤੇ ਸਾਹਨੀ ਵਿਚਕਾਰ ਕਰਵਾਇਆ ਗਿਆ। ਜਿਸ ਵਿੱਚ ਪਿੰਡ ਸਾਹਨੀ ਦੀ ਟੀਮ ਜੇਤੂ ਰਹੀ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 15 ਫਰਵਰੀ ਨੂੰ ਫਾਈਨਲ ਵਾਲੇ ਦਿਨ ਮੁੱਖ ਮਹਿਮਾਨ ਡਾਕਟਰ ਇਸਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਦਿਲ ਖਿੱਚਵੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। 
ਇਸ ਮੌਕੇ ਸਤਵੀਰ ਸਿੰਘ ਦਿਹਾਣਾ, ਗੁਰਵਿੰਦਰ ਸਿੰਘ ਬਾਵਾ, ਸੁਰਿੰਦਰ ਮੋਹਨ ਪੰਚ, ਇਕਬਾਲ ਸਿੰਘ ਪੰਚ, ਨਰਿੰਦਰ ਸਿੰਘ ਪੰਚ, ਹਰਜੀਤ ਸਿੰਘ, ਜਥੇਦਾਰ ਪਰਮਜੀਤ ਸਿੰਘ, ਸਤਪਾਲ, ਵਿਜੈ ਕੁਮਾਰ, ਕਰਨੈਲ ਸਿੰਘ, ਸੰਦੀਪ ਸਿੰਘ ਫੌਜੀ, ਬਲਵੀਰ ਸਿੰਘ ਸਮਰਾ, ਸੰਨੀ ਸੈਣੀ, ਜੋਤੀ, ਪਰਮਦੀਪ ਸਿੰਘ ਪੰਮਾ ਸਾਬਕਾ ਪੰਚ, ਜੋਰਾਵਰ ਸਿੰਘ, ਜਗਰਾਜ ਸਿੰਘ, ਜਸਵੀਰ ਸਿੰਘ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ, ਆਸ਼ੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।