ਗੜ੍ਹਸ਼ੰਕਰ 28 ਅਕਤੂਬਰ- ਹਰ ਸਾਲ ਦੀ ਤਰ੍ਹਾਂ  ਇਸ ਸਾਲ ਵੀ ਗੜ੍ਹਸ਼ੰਕਰ ਅਧੀਨ  ਪੈਂਦੇ ਪਿੰਡ ਰੁੱੜਕੀ ਖਾਸ ਵਿਖੇ ਸ਼ਹੀਦ ਨੰਬਰਦਾਰ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਸਲਾਨਾ 33ਵੇਂ ਫੁੱਟਬਾਲ ਟੂਰਨਾਮੈਂਟ ਦਾ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ  ਰੌੜੀ  ਵੱਲੋਂ ਪੋਸਟਰ ਜਾਰੀ ਕੀਤਾ ਗਿਆ।
 ਟੂਰਨਾਮੈਂਟ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਨੰਬਰਦਾਰ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ  ਗ੍ਰਾਮ ਪੰਚਾਇਤ, ਪਿੰਡ ਵਾਸੀਆਂ  ਅਤੇ NRI ਵੀਰਾ ਦੇ ਸਹਿਯੋਗ ਨਾਲ  ਮਿਤੀ 29 ਅਕਤੂਬਰ ਦਿਨ ਬੁੱਧਵਾਰ   ਤੋਂ 02 ਨਵੰਬਰ  ਦਿਨ ਐਤਵਾਰ ਤੱਕ  ਕਰਵਾਇਆ ਜਾ ਰਿਹਾ ਹੈ।
 ਇਸ ਫੁੱਟਬਾਲ ਟੂਰਨਾਮੈਂਟ ਵਿੱਚ ਪਿੰਡ ਪੱਧਰ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮੋਕੇ ਕਮੇਟੀ ਮੈਬਰਾ ਦੱਸਿਆ ਕਿ ਇਨਾਮਾ ਦੀ ਵੰਡ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ  ਰੌੜੀ ਵਲੋਂ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ, ਮੀਤ ਪ੍ਰਧਾਨ ਬਲਵੀਰ ਸਿੰਘ, ਮਾਸਟਰ ਨਿਰਮਲ ਸਿੰਘ ਖਜਾਨਚੀ,  ਸੁਖਵਿੰਦਰ ਸਿੰਘ ਸਕੱਤਰ, ਨਰਿੰਦਰ ਸਿੰਘ, ਦਲਜੀਤ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਜਸਵੀਰ ਸਿੰਘ ਤਰਸੇਮ ਸਿੰਘ ਅਤੇ ਗੁਰਦੀਪ ਸਿੰਘ ਅਤੇ ਕਈ ਹੋਰ ਸ਼ਾਮਿਲ ਸਨ।