ਹੁਸ਼ਿਆਰਪੁਰ- ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ 24ਵਾਂ ਮਹਾਨ ਕੀਰਤਨ ਦਰਬਾਰ ਪਿੰਡ ਸੈਂਚਾਂ ਮਹਿੰਗਰੋਵਾਲ ਰੋਡ ਹੁਸ਼ਿਆਰਪੁਰ ਵਿਖੇ ਅਮਿੱਟ ਯਾਦਾਂ ਨਾਲ ਸਮਾਪਤ ਹੋਇਆ। ਜਿਸ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੇ ਸ਼ਰਧਾ ਪੂਰਵਕ ਹਾਜ਼ਰੀ ਭਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਚੇਅਰਮੈਨ ਸੁਰਿੰਦਰ ਸੰਧੂ, ਰਿਟਾ. ਐਕਸੀਅਨ, ਜਗਦੀਸ਼ ਬੱਧਣ ਪ੍ਰਧਾਨ, ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ, ਓਮ ਲਾਲ ਸੰਧੂ, ਸਰਬਜੀਤ ਸਿੰਘ ਵਿਰਦੀ, ਐਡਵੋਕੇਟ ਕਮਲਜੀਤ ਸਿੰਘ ਸਰੋਆ ਅਤੇ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਖੁੱਲ੍ਹੇ ਸੁੰਦਰ ਸਜਾਏ ਪੰਡਾਲਾਂ ਵਿਚ ਕੀਰਤਨ ਦੇ ਦੀਵਾਨਾਂ ਦੀ ਆਰੰਭਤਾ ਹੋਈ।
ਰਾਗੀ ਜਥੇ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ, ਭਾਈ ਘਰਜੋਤ ਸਿੰਘ ਖਾਲਸਾ, ਸੰਤ ਨਿਰਮਲ ਸਿੰਘ ਆਬਾਦਾਨ, ਭਾਈ ਗੁਰਪ੍ਰੀਤ ਸਿੰਘ ਰਾੜਾ ਸਾਹਿਬ ਵਾਲੇ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਬਾਬਾ ਹਰਭਜਨ ਸਿੰਘ ਖਾਲਸਾ ਚੱਕ ਸੋਤਲਾ, ਸੰਤ ਗੁਰਮੁੱਖ ਦਾਸ ਸਾਹਰੀ, ਰਿਸ਼ੀ ਰਾਜ ਨਵਾਂ ਸ਼ਹਿਰ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਓਮ ਪ੍ਰਕਾਸ਼ ਰਾਣਾ, ਮਨਜਿੰਦਰ ਬਸਰਾ, ਅਮਰੀਕ ਸਿੰਘ, ਹਰਿੰਦਰ ਸਿੰਘ, ਸ੍ਰੀ ਗੁਰੂ ਰਵਿਦਾਸ ਜੀ ਸਭਾ ਆਦਮਵਾਲ ਦੇ ਸਿਖਿਆਰਥੀਆਂ, ਵਿਕਰਾਂਤ ਸਿੰਘਪੁਰਾ ਆਦਿ ਨੇ ਰਸਭਿੰਨਾ ਕੀਰਤਨ, ਕਥਾ, ਗੁਰਮਤਿ ਵਿਚਾਰਾਂ ਰਾਹੀਂ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ।
ਇਸ ਮੌਕੇ ਇੰਜੀ. ਸੁਰਿੰਦਰ ਸੰਧੂ, ਐਕਸੀਅਨ ਜਗਦੀਸ਼ ਲਾਲ ਬੱਧਣ, ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਸੰਤਾਂ ਮਹਾਂਪੁਰਸ਼ਾਂ, ਸਮਾਜਿਕ, ਰਾਜਨੀਤਕ ਸਖਸ਼ੀਅਤਾਂ ਨੂੰ ਸਿਰਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਵਿਜੇ ਸਵੈਨ ਯੂ ਐਸ ਏ ਅਤੇ ਉਨ੍ਹਾਂ ਦੇ ਪਰਿਵਾਰ ਵਲੋੰ ਇੰਜੀ.ਜਗਦੀਸ਼ ਬੱਧਣ ਪ੍ਰਧਾਨ ਨੂੰ ਉਨ੍ਹਾਂ ਦੀਆਂ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਦੇਖਦੇ ਹੋਏ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਚੇਅਰਮੈਨ ਸੁਰਿੰਦਰ ਸੰਧੂ, ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ, ਓਮ ਲਾਲ ਸੰਧੂ, ਸਰਬਜੀਤ ਸਿੰਘ ਵਿਰਦੀ, ਡਾਕਟਰ ਐੱਸ ਕੇ ਹੀਰਾ, ਡਾਕਟਰ ਮਨੋਹਰ ਲਾਲ, ਸੰਤ ਮਹਾਂਪੁਰਸ਼ਾਂ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸਖਸ਼ੀਅਤਾਂ ਵਲੋਂ ਕੀਤਾ ਗਿਆ।
ਕੀਰਤਨ ਦਰਬਾਰ ਦੀ ਸਮਾਪਤੀ ਦੀ ਅਰਦਾਸ ਉਪਰੰਤ ਸੰਗਤਾਂ ਦਾ ਧੰਨਵਾਦ ਕਰਦਿਆਂ ਐਕਸੀਅਨ ਜਗਦੀਸ਼ ਲਾਲ ਬੱਧਣ ਨੇ ਕਿਹਾ ਕਿ ਕੀਰਤਨ ਦਰਬਾਰ ਦਾ ਮੁੱਖ ਮਕਸਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ , ਕ੍ਰਾਂਤੀਕਾਰੀ ਵਿਚਾਰਧਾਰਾ ਦਾ ਪ੍ਰਚਾਰ, ਪ੍ਰਸਾਰ ਕਰਨਾ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣਾ ਹੈ।
ਇਸ ਮੌਕੇ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਦੇ ਮੈਂਬਰ ਇੰਜ.ਸੰਤੋਖ ਸਿੰਘ, ਐੱਸਡੀਓ ਅਜੀਤ ਸਿੰਘ, ਸਰਬਜੀਤ ਸਿੰਘ ਵਿਰਦੀ, ਬਲਵਿੰਦਰ ਸਿੰਘ ਆਦਮਵਾਲ, ਕਸ਼ਮੀਰਾ ਸਿੰਘ, ਇੰਜ.ਹਰਭਜਨ ਸਿੰਘ, ਡਾ. ਮਨੋਹਰ ਲਾਲ ਰਿਟਾ. ਐੱਸ ਐਮ ਓ, ਕੈਪਟਨ ਗਿਆਨ ਚੰਦ, ਜਗਦੀਪ ਸਿੰਘ ਕੰਗ, ਕੈਪਟਨ ਨਿਰਵੈਰ ਸਿੰਘ, ਮੈਨੇਜਰ ਕੁਲਵਿੰਦਰ ਰਾਮ, ਡਾ. ਜਗਤਾਰ ਸਿੰਘ, ਰਾਮਜੀ ਵਸੀਕਾ ਨਵੀਸ, ਡਾ. ਐਸ ਕੇ ਹੀਰਾ, ਐਡਵੋਕੇਟ ਕਮਲਜੀਤ ਸਿੰਘ, ਐਡਵੋਕੇਟ ਸੁਨੀਲ ਕੁਮਾਰ, ਐਡਵੋਕੇਟ ਬੀ ਆਰ ਬੱਧਣ, ਐਡਵੋਕੇਟ ਧਰਮਿੰਦਰ ਦਾਦਰਾ, ਐਡਵੋਕੇਟ ਪਲਵਿੰਦਰ ਮਾਨਾ, ਐਡਵੋਕੇਟ ਹਨੀ ਅਜ਼ਾਦ, ਸੇਵਾ ਮੁਕਤ ਐੱਸਈ ਅਸ਼ੋਕ ਕੁਮਾਰ ਕਲਸੀ, ਹਰੀ ਸਿੰਘ ਫਗਵਾੜਾ, ਮਨਜੀਤ ਸਿੰਘ ਫਗਵਾੜਾ, ਰੂਪ ਸਿੰਘ ਜੌਹਲ, ਕੁਲਵੀਰ ਸਿੰਘ ਯੂ ਐਸ ਏ, ਅਵਤਾਰ ਸਿੰਘ ਹੀਰ, ਅਮਨਦੀਪ ਹੀਰ ਆਸਟ੍ਰੇਲੀਆ, ਅਵਤਾਰ ਸਿੰਘ ਨਲੋਈਆਂ, ਅਜੇ ਵਿਰਦੀ ਪ੍ਰੇਮਗੜ, ਲਹਿੰਬਰ ਰਾਮ ਝੰਮਟ ਬਲਵੀਰ ਸਿੰਘ ਪ੍ਰੇਮਗੜ, ਸਤਨਾਮ ਸਿੰਘ ਸੁਭਾਸ਼ ਨਗਰ, ਪ੍ਰੇਮ ਸਿੰਘ ਖਾਨਪੁਰ ਥਿਆੜਾ, ਇੰਜੀ. ਸੋਹਣ ਲਾਲ, ਮਾਸਟਰ ਸੰਤੋਖ ਸਿੰਘ ਵੀ ਹਾਜ਼ਰ ਸਨ।
ਸਟੇਜ ਸਕੱਤਰ ਦੀ ਸੇਵਾ ਮੋਹਣ ਸਿੰਘ ਬਸੀ ਮਰੂਫ, ਰਜਿੰਦਰ ਸਿੰਘ ਹਰਗੜੀਆ ਤੇ ਪ੍ਰੋਫੈਸਰ ਲਖਵਿੰਦਰ ਸਿੰਘ ਨੇ ਨਿਭਾਈ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਰਪੰਚ ਮਹਿੰਦਰ ਪਾਲ ਸੇਂਚਾਂ, ਭਗਤ ਰਾਮ ਸ਼ਰਨ, ਇੰਜ਼. ਅਮਿਤ ਕੁਮਾਰ, ਸਰਵਣ ਕੁਮਾਰ, ਸੂਬੇਦਾਰ ਰਜੇਸ਼ ਕੁਮਾਰ, ਰਾਜ ਕੁਮਾਰ, ਮੈਨੇਂਜਰ ਰਾਮ ਚੰਦ, ਸੁਰਜੀਤ ਸਿੰਘ, ਸੱਤਪਾਲ ਸਿੰਘ, ਲਾਲੀ ਮਾਨ, ਵੇਦ ਪ੍ਰਕਾਸ਼, ਰਵਿੰਦਰ ਕੁਮਾਰ,ਵਿਜੇ ਕੁਮਾਰ, ਕੁਲਦੀਪ ਕੁਮਾਰ, ਨਰੇਸ਼ ਕੁਮਾਰ, ਰਾਹੁਲ ਬੱਧਣ, ਸੰਤੋਖ ਸਿੰਘ, ਸੁਰਜੀਤ ਕੁਮਾਰ ਤੇ ਸਮੂਹ ਮੈਂਬਰ ਪੰਚਾਇਤ,ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਸੰਗਤਾਂ ਹਾਜਰ ਸਨ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ 24ਵਾਂ ਮਹਾਨ ਕੀਰਤਨ ਦਰਬਾਰ ਅਮਿੱਟ ਯਾਦਾਂ ਨਾਲ ਹੋਇਆ ਸਮਾਪਤ
