ਪਟਿਆਲਾ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਤੇ ਪਹਿਲੀ ਵਾਰ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵਲੋਂ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੁਪਹਿਰ 12:00 ਵਜੇ ਸਤਨਾਮ ਹਸੀਜਾ ਪਰਿਵਾਰ ਸਹਿਤ, ਰਣਜੀਤ ਸਿੰਘ ਚੰਡੋਕ ਐਮ.ਸੀ. 32 ਨੰਬਰ ਵਾਰਡ, ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੂ ਸ਼ਕਤੀ ਸੈਨਾ ਧਾਰਮਿਕ ਸ਼ਾਖਾ ਸ੍ਰੀ ਰਾਮ ਹਨੁਮਾਨ ਸੇਵਾ ਦਲ, ਕੇ.ਕੇ. ਗਾਬਾ ਸਮਾਜ ਸੇਵਕ, ਆਰ.ਕੇ. ਸਵੀਟਸ ਦੇ ਮਾਲਕ ਦੀਵਾਨ ਜੀ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਅਰਦਾਸ ਕਰਵਾਕੇ ਆਲੂ ਪੂੜੀ ਅਤੇ ਜਲੇਬੀ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਸ੍ਰੀ ਸ਼ਿਵ ਜੀ ਦੀ ਮੂਰਤੀ ਰਾਜਪੁਰਾ ਰੋਡ ਵਿਖੇ ਲੰਗਰ ਲਗਾਇਆ ਗਿਆ ਅਤੇ ਭਗਤਾਂ ਦਾ ਸਾਰਾ ਦਿਨ ਆਣਾ ਜਾਣਾ ਲੱਗਿਆ ਰਿਹਾ। ਸੰਸਥਾ ਦੇ ਸਰਪ੍ਰਸਤ ਸਤਨਾਮ ਹਸੀਜਾ ਅਤੇ ਸਾਰੇ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ।
ਮੰਦਿਰ ਦੇ ਅੰਦਰ ਸ਼ਾਮ ਨੂੰ ਆਰਤੀ ਉਪਰੰਤ ਭੋਗ ਲਗਵਾ ਕੇ ਬੱਚਿਆਂ ਨੂੰ ਚੋਕਲੇਟ, ਟੋਫੀਆਂ, ਖਿਡੋਣੇ ਆਦਿ ਵੀ ਵੰਡੇ ਗਏ ਅਤੇ ਸਾਰੇ ਬੱਚਿਆਂ, ਕਲੋਨੀ ਨਿਵਾਸੀਆਂ ਅਤੇ ਸੁਧਾਰ ਸਭਾ ਮੈਂਬਰ ਸਾਰਿਆਂ ਨੇ ਮੰਦਿਰ ਦੇ ਆਲੇ ਦੁਆਲੇ ਦੀਪਮਾਲਾ ਕੀਤੀ ਅਤੇ ਬੱਚਿਆਂ ਅਤੇ ਵੱਡਿਆਂ ਨੇ ਆਤਿਸ਼ਬਾਜੀ ਵੀ ਚਲਾਈ। ਬਹੁਤ ਖੁਸ਼ੀ ਦਾ ਮਾਹੌਲ ਸਾਰਿਆਂ ਵਿੱਚ ਦੇਖਣ ਨੂੰ ਮਿਲਿਆ। ਇਹ ਤਿਉਹਾਰ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਅਤੇ ਏਕਤਾ ਵਿੱਚ ਹੀ ਬਲ ਹੈ।
ਆਉਣ ਵਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ 350 ਸਾਲਾਂ ਸਮਰਪਿਤ ਤੇ ਵੀ ਕੜੀ ਚਾਵਲ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਸੁਧਾਰ ਸਭਾ ਵਲੋਂ ਸਾਰੇ ਤਿਉਹਾਰ ਇੱਕੋ ਸਥਾਨ ਤੇ ਮਨਾਏ ਜਾ ਰਹੇ ਹਨ। ਕੋਈ ਵੀ ਭੇਦ ਭਾਵ ਆਦਿ ਨਹੀਂ ਕੀਤਾ ਜਾਂਦਾ। ਕਲੋਨੀ ਨਿਵਾਸੀਆਂ ਵੱਲੋਂ ਇਸ ਉਪਰਾਲੇ ਦੀ ਬਹੁਤ ਹੀ ਸ਼ਲਾਘਾ ਕੀਤੀ ਗਈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਹਿੰਦੂਸਿੱਖ ਏਕਤਾ ਦਾ ਪ੍ਰਤੀਕ ਸਮਾਗਮ
