ਪਟਿਆਲਾ, 27 ਜੁਲਾਈ:- ਸਵਿਪਰ ਯੂਨੀਅਨ ਨਗਰ ਨਿਗਮ ਰਜਿ. ਪਟਿਆਲਾ ਵੱਲੋਂ ਅੱਜ ਨਗਰ ਨਿਗਮ ਦਫਤਰ ਵਿਖੇ ਕਰਮਚਾਰੀਆਂ ਦੇ ਹੱਕਾਂ ਲਈ ਧਰਨਾ ਲਗਾਇਆ ਗਿਆ। ਇਹ ਧਰਨਾ ਯੂਨੀਅਨ ਦੇ ਪ੍ਰਧਾਨ ਬਾਬੂ ਰਾਮ (ਬੱਬੂ) ਦੀ ਅਗਵਾਈ ਹੇਠ ਕੀਤਾ ਗਿਆ।
ਇਸ ਮੌਕੇ ਯੂਨੀਅਨ ਆਗੂਆਂ ਨੇ ਸਫਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਡੀਐਸਪੀ ਸਤਬੀਰ ਬੈਂਸ ਅਤੇ ਐਸਐਚਓ ਲਖਵਿੰਦਰ ਸਿੰਘ ਵੱਲੋਂ ਕਰਮਚਾਰੀਆਂ ਨਾਲ ਕੀਤੀ ਗਈ ਕਾਰਵਾਈ ਸਰਾਸਰ ਬੇਇਨਸਾਫੀ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਅਧਿਕਾਰੀਆਂ ਖ਼ਿਲਾਫ਼ ਐਸਸੀ/ਐਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।
ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਸਫਾਈ ਕਰਮਚਾਰੀ ਆਪਣੇ ਹੱਕਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਇਕੋ-ਇੱਕ ਮਕਸਦ ਆਪਣੀਆਂ ਸੇਵਾਵਾਂ ਨੂੰ ਪੱਕਾ ਕਰਵਾਉਣਾ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਵਾਜ਼ ਉਠਾਉਣਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸ਼ਾਂਤਮਈ ਧਰਨੇ ਨੂੰ ਲਾਠੀਚਾਰਜ ਦਾ ਰੂਪ ਦੇਣਾ ਨਿੰਦਣਯੋਗ ਹੈ।
ਸਵਿਪਰ ਯੂਨੀਅਨ ਪਟਿਆਲਾ ਨੇ ਐਲਾਨ ਕੀਤਾ ਕਿ ਉਹ ਇਸ ਕਾਰਵਾਈ ਦਾ ਸਖਤ ਵਿਰੋਧ ਕਰਦੀ ਹੈ ਅਤੇ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਭਰ ਵਿੱਚ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ।
ਧਰਨੇ ਵਿੱਚ ਸਵਿਪਰ ਯੂਨੀਅਨ ਦੇ ਪ੍ਰਧਾਨ ਬੱਬੂ ਰਾਮ (ਬੱਬੂ), ਜਨਰਲ ਸਕੱਤਰ ਮੰਗਤ ਕਲਿਆਣ, ਚੇਅਰਮੈਨ ਸੰਜੇ ਕਲਿਆਣ, ਕੈਸ਼ੀਅਰ ਬਲਜਿੰਦਰ ਸਿੰਘ, ਸਰਪ੍ਰਸਤ ਹੇਮ ਰਾਜ, ਅਜੈ ਕੁਮਾਰ, ਧਰਮਿੰਦਰ, ਰਾਹੁਲ, ਸੰਦੀਪ, ਪੰਮੀ ਦਰੋਗਾ, ਨੇਤਰ ਦਰੋਗਾ, ਵਿਨੋਦ ਦਰੋਗਾ, ਰਾਜੀਵ ਦਰੋਗਾ, ਰਾਜੂ ਦਰੋਗਾ, ਪੱਪੂ ਦਰੋਗਾ, ਕੁਲਦੀਪ ਦਰੋਗਾ, ਓਮ ਗੋਪਾਲ, ਅਸ਼ੋਕ ਵੈਦ, ਅਭਿਸ਼ੇਕ, ਰਤਨ ਦਰੋਗਾ, ਗੱਗੂ, ਮਿੱਠੂ, ਪੂਰਨ ਦਰੋਗਾ, ਅਜੈ ਦਰੋਗਾ, ਮੱਖਣ ਦਰੋਗਾ ਸਮੇਤ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਰਹੇ।
ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਦੇ ਵਿਰੋਧ ਵਿੱਚ ਸਵਿਪਰ ਯੂਨੀਅਨ ਨਗਰ ਨਿਗਮ ਪਟਿਆਲਾ ਵੱਲੋਂ ਧਰਨਾ
