ਹੁਸ਼ਿਆਰਪੁਰ:- ਵਣ ਵਿਭਾਗ ਹੁਸ਼ਿਆਰਪੁਰ ਦੀ ਟੀਮ ਨੇ ਵਣਪਾਲ ਸੰਜੀਵ ਤਿਵਾੜੀ ਅਤੇ ਡੀਐਫਓ ਧਰਮਵੀਰ ਧੇਰੂ ਦੀਆਂ ਰਿਦਾਇਤਾਂ ਦੇ ਕਾਰਵਾਈ ਕਰਦੇ ਹੋਏ ਪੱਟੀ ਸਰਕਾਰੀ ਜੰਗਲ ਵਿਚੋੰ ਖੈਰ ਦੀ ਲੱਕੜ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਖੈਰ ਦੀ ਲਕੜੀ ਨਾਲ ਭਰੀ ਹੋਈ ਗੱਡੀ ਜਬਤ ਕੀਤੀ ਹੈ। ਖੈਰ ਚੋਰ ਹਨੇਰੇ ਅਤੇ ਹਥਿਆਰਾਂ ਦਾ ਫਾਇਦਾ ਚੁਕਦੇ ਹੋਏ ਮੌਕ ਤੋੰ ਫਰਾਰ ਹੋ ਗਏ। ਘਟਨਾ ਅੱਜ ਸਵੇਰੇ ਕਰੀਬ 3 ਵਜੇ ਦੀ ਦੱਸੀ ਜਾ ਰਹੀ ਹੈ।
ਵਿਭਾਗ ਨੇ ਇਸ ਸੰਬੰਧ ਵਿਚ ਰਿਪੋਰਟ ਤਿਆਰ ਕਰਕੇ ਜਿਥੇ ਉਚਾਧਿਕਾਰੀਆਂ ਨੂੰ ਭੇਜ ਦਿਤੀ ਹੈ ਉਥੇ ਹੀ ਪੁਲਿਸ ਨੂੰ ਵੀ ਇਸ ਸੰਬੰਧੀ ਕਾਰਵਾਈ ਲਈ ਲਿਖਿਤ ਦੇ ਦਿਤਾ ਹੈ। ਜਾਣਕਾਰੀ ਦਿੰਦੇ ਹੋਏ ਵਣ ਰੇੰਜ ਅਧਿਕਾਰੀ ਜਸਪਾਲ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪੱਟੀ ਦੇ ਜੰਗਲਾ ਵਿਚ ਚੋਰਾਂ ਵਲੋਂ ਦਰਖਤਾਂ ਦੀ ਗੈਰਕਾਨੂਨੀ ਕਟਾਈ ਕੀਤੀ ਜਾ ਰਹੀ ਹੈ, ਜਿਸ ਤੇ ਉਹਨਾਂ ਨੇ ਮੰਡਲ ਅਧੀਕਾਰੀਆਂ ਅਤੇ ਗਾਰਡ ਤੇ ਅਧਾਰਤ ਇਕ ਟੀਮ ਬਣਾਈ ਅਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ।
ਟੀਮ ਨੇ ਪੱਟੀ ਵਿਖੇ ਨਾਕਾਬੰਦੀ ਅਤੇ ਗਸ਼ਤ ਦੌਰਾਨ ਸ਼ਰਾਬ ਦੇ ਠੇਕੇ ਨੇੜਿਓੰ ਜੰਗਲ ਨੂੰ ਜਾੰਦੇ ਰਸਤੇ ਤੋੰ ਇਸ ਗੱਡੀ ਆਉੰਦਾ ਦੇਖੀ ਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਤੇ ਗੱਡੀ ਵਿਚ ਡ੍ਰਾਇਵਰ ਸਣੇ ਕਰੀਬ 4-5 ਲੋਕ ਸਵਾਰ ਸਨ ਅਤੇ ਉਹਨਾਂ ਪਾਸ ਹਥਿਆਰ ਵੀ ਸਨ ਅਤੇ ਉਹਨਾਂ ਨੇ ਉਤਰਦਿਆਂ ਹੀ ਵਣ ਵਿਭਾਗ ਦੀ ਟੀਮ ਨੂੰ ਮਾੜਾ ਬੋਲਣਾ ਸ਼ੁਰੂ ਕਰ ਦਿਤਾ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋੰ ਵਣ ਵਿਭਾਗ ਦੀ ਟੀਮ ਨੇ ਆਪਣੀ ਪਹਿਚਾਣ ਦਸੀ ਤਾੰ ਦਰਖਤ ਚੌਰ ਗੱਡੀ ਨੂੰ ਮੌਕੇ ਤੇ ਛੱਡ ਕੇ ਹਥਿਆਰਾਂ ਅਤੇ ਹਨੇਰੇ ਦਾ ਫਾਇਦਾ ਚੁਕਦੇ ਹੋਏ ਫਰਾਰ ਹੋ ਗਏ।
ਉਹਨਾਂ ਨੇ ਦਸਿਆ ਕਿ ਗੱਡੀ ਨੂੰ ਟੀਮ ਨੇ ਕਬਜੇ ਵਿਚ ਲੈ ਲਿਆ ਅਤੇ ਉਸ ਵਿਚੋੰ ਕਰੀਬ 27 ਮੋਛੇ ਖੈਰ ਦੀ ਲਕੜ ਦੇ ਬਰਾਮਦ ਕੀਤੇ ਗਏ ਹਨ। ਜਿਸ ਸੰਬੰਧੀ ਕਾਰਵਾਈ ਅਮਲ ਵਿਚ ਲਿਆੰਦੀ ਗਈ ਹੈ। ਉਹਨਾਂ ਨੇ ਦਸਿਆ ਕਿ ਡ੍ਰਾਇਵਰ ਦੀ ਪਛਾਲ ਕਰ ਲਈ ਗਈ ਹੈ ਅਤੇ ਉਸਦਾ ਨਾਮ ਸੁਲੇਮਾਨ ਹੈ। ਬਾਕੀਆਂ ਦੀ ਭਾਲ ਵੀ ਛੇਤੀ ਹੀ ਕਰ ਲਈ ਜਾਵੇਗੀ।
ਉਹਨਾਂ ਨੇ ਕਿਹਾ ਕਿ ਲਕੜ ਚੋਰਾਂ ਨੇ ਜੰਗਲਾਂ ਨੂੰ ਕਾਫੀ ਬਰਬਾਦ ਕੀਤਾ ਹੈ ਅਤੇ ਇਹਨਾਂ ਵਲੋਂ ਲਗਾਤਾਰ ਹੀ ਲਕੜ ਚੋਰੀ ਕੀਤੀ ਜਾ ਰਹੀ ਹੈ, ਜਿਸ ਨੂੰ ਸਖਤੀ ਨਾਲ ਰੋਕਣ ਲਈ ਵਿਭਾਗ ਦੇ ਉਚਾਧਿਕਾਰੀਆਂ ਦੇ ਨਿਰਦੇਸ਼ਾਂ ਤੇ ਟੀਮਾਂ ਬਣਾ ਕੇ ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਹਨ ਅਤੇ ਗਸ਼ਤ ਤੇਜ ਕਰ ਦਿਤੀ ਗਈ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਪਿੰਡ ਡਾਡਾ ਦੇ ਜੰਗਲਾਂ ਵਿਚ ਹੋਈ ਖੈਰ ਦੀ ਚੋਰੀ ਸੰਬੰਧੀ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀੰ ਜਾਵੇਗਾ।
ਜਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋੰ ਹੁਸ਼ਿਆਰਪੁਰ, ਦਸੂਹਾ, ਪਠਾਨਕੋਟ ਅਤੇ ਗੜਸ਼ੰਕਰ ਦੇ ਇਲਾਕੀਆਂ ਵਿਚ ਪੈੰਦੇ ਸਰਕਾਰੀ ਜੰਗਲ ਅਤੇ ਕੰਡੀ ਖੇਤਰ ਵਿਚੋਂ ਖੈਰ ਅਤੇ ਹੋਰ ਵੱਡਮੁੱਲੇ ਦਰਖਤਾਂ ਦੀ ਗੈਰਕਾਨੂਨੀ ਕਟਾਈ ਹੋ ਰਹੀ ਹੈ ਅਤੇ ਵਣ ਵਿਭਾਗ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਚੋਰ ਆਪਣੇ ਮਨਸੁਬਿਆਂ ਵਿਚ ਕਾਮਯਾਬ ਹੋਣ ਵਿਚ ਸਫਲ ਹੋ ਰਹੇ ਹਨ, ਕਿਉੰਕਿ ਗਸ਼ਤ ਜਾੰ ਨਾਕਾ ਲਗਾ ਕੇ ਚੈਕਿੰਗ ਕਰਨ ਵਾਲੀ ਵਣ ਵਿਭਾਗ ਦੀ ਟੀਮ ਕੋਲ ਸਿਵਾਏ ਰਜਿਸਟਰ ਜਾਂ ਟਾਰਚਾਂ ਦੇ ਕੁਝ ਵੀ ਨਹੀੰ ਹੁੰਦਾ ਅਤੇ ਦੂਜੇ ਪਾਸੇ ਦਰਖਤ ਚੋਰਾਂ ਪਾਸ ਤੇਜਧਾਰ ਹਥਿਆਰਾਂ ਤੋੰ ਇਲਾਵਾ ਪਿਸਤੌਲ ਆਦਿ ਤਰਾਂ ਦੇ ਹਥਿਆਰ ਹੁੰਣ ਦੇ ਚਲਦੇ ਅਤੇ ਰਾਜਨੀਤਕ ਸ਼ਹਿ ਦੇ ਕਾਰਣ ਉਹ ਜੰਗਲਾਂ ਨੂੰ ਨੁਕਸਾਨ ਪਹੁੰਚ ਕੇ ਸਾਫ ਬੱਚ ਨਿਕਲਦੇ ਹਨ।
ਹੁਸ਼ਿਆਰਪੁਰ ਦੇ ਚੱਕ ਸਾਧੂ ਵਿਖੇ ਵੀ ਕੁਛ ਸਾਲ ਪਹਿਲਾਂ ਲਕੜ ਚੋਰਾਂ ਵਲੋਂ ਵਿਭਾਗ ਦੀ ਟੀਮ ਤੇ ਹਮਲਾ ਕਰ ਦਿਤਾ ਗਿਆ ਸੀ ਅਤੇ ਉਸ ਦੌਰਾਨ ਵਿਭਾਗ ਦੇ ਇਕ ਡ੍ਰਾਇਵਰ ਦੀ ਬਹਾਦਰੀ ਕਰਣ ਟੀਮ ਦਾ ਬਚਾਅ ਹੋ ਗਿਆ ਸੀ, ਜਿਸ ਨੂੰ ਬਾਅਦ ਵਿਚ ਪ੍ਰਸ਼ਾਸਨ ਵਲੋੰ ਸਨਮਾਨਤ ਵੀ ਕੀਤਾ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਜੰਗਲਾੰ ਵਿਚ ਵੱਧ ਰਹੀ ਚੋਰੀ ਨੂੰ ਰੋਕਣ ਲਈ ਵਿਭਾਗ ਵਲੋੰ ਹੋਰ ਕਿੰਨੇ ਸਖਤ ਕਦਮ ਚੁਕੇ ਜਾਦੇ ਹਨ।
