ਨਾਭਾ, 30 ਅਕਤੂਬਰ - ਵਿਸ਼ਵਕਰਮਾ ਵੈਲਫੇਅਰ ਸੁਸਾਇਟੀ (ਰਜਿ:) ਨਾਭਾ ਵੱਲੋਂ 66ਵਾਂ ਸ਼੍ਰੀ ਵਿਸ਼ਵਕਰਮਾ ਪੂਜਾ ਮਹਾਂ ਉਤਸਵ 2 ਨਵੰਬਰ (ਸ਼ਨੀਵਾਰ) ਨੂੰ ਸ਼੍ਰੀ ਵਿਸ਼ਵਕਰਮਾ ਮੰਦਿਰ, ਕ੍ਰਿਸ਼ਨਾ ਪੁਰੀ, ਨੇੜੇ ਨਵਾਂ ਬੱਸ ਸਟੈਂਡ, ਨਾਭਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ. ਚਰਨ ਸਿੰਘ ਰਲ੍ਹਣ ਪ੍ਰਧਾਨ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਨੇ ਦੱਸਿਆ ਹੈ ਕਿ ਮੁੱਖ ਮਹਿਮਾਨ ਦੇਵ ਸਿੰਘ ਮਾਨ ਹੋਣਗੇ।
ਸ. ਗੁਰਪ੍ਰੀਤ ਸਿੰਘ ਨਨ੍ਹੜੇ ਜੀ.ਪੀ. ਐਗਰੋ ਇੰਡ: ਨਾਭਾ ਮੁੱਖ ਹਵਨ ਯਜਮਾਨ ਦੀ ਭੁਮਿਕਾ ਨਿਭਾਉਣਗੇ। 31 ਅਕਤੂਬਰ  (ਵੀਰਵਾਰ) ਨੂੰ ਸਵੇਰੇ 8.30 ਵਜੇ ਸ੍ਰੀ ਵਿਸ਼ਵਕਰਮਾ ਮਹਾਂ-ਪੁਰਾਣ ਦਾ ਪਾਠ ਆਰੰਭ ਹੋਵੇਗਾ ਜਿਸਦਾ ਭੋਗ 2 ਨਵੰਬਰ ਨੂੰ ਸਵੇਰੇ 9.30 ਪਾਇਆ ਜਾਵੇਗਾ। ਇਸਤੋਂ ਪਹਿਲਾਂ ਸਵੇਰੇ 8.30 ਵਜੇ ਹਵਨ ਯੱਗ ਕਰਵਾਇਆ ਜਾਵੇਗਾ। 10 ਵਜੇ ਝੰਡੇ ਦੀ ਰਸਮ ਹੋਵੇਗੀ ਅਤੇ 10.30 ਵਜੇ ਬਾਬਾ ਵਿਸ਼ਵਕਰਮਾ ਜੀ ਦੀ ਮਹਿਮਾ ਦਾ ਗੁਣਗਾਣ ਕ੍ਰਿਸ਼ਨ ਸਿੰਘ ਨਰਮਾਣਾ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।