ਪਟਿਆਲਾ:- ਬਡੂੰਗਰ ਦੇ ਗੁਰੂ ਨਾਨਕ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਆਗਮਨ ਪੂਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸ੍ਰੀ ਗੁਰੂ ਰਵਿਦਾਸ ਸੰਤੋਖ ਸਭਾ ਵਲੋਂ ਪ੍ਰਧਾਨ ਮਹਿੰਦਰ ਸਿੰਘ ਬਡੂੰਗਰ ਮੁੱਖ ਸਲਾਹਕਾਰ ਇੰਜ: ਮੇਹਰ ਸਿੰਘ ਅਤੇ ਜਨਰਲ ਸਕੱਤਰ ਜਰਨੈਲ ਸਿੰਘ ਯੂਨੀ: ਦੇ ਪ੍ਰਬੰਧਾਂ ਹੇਠ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਵਿਖੇ ਸਜੇ ਦੀਵਾਨ ਵਿੱਚ ਭਾਈ ਜ਼ਸਵੀਰ ਸਿੰਘ ਢੀਂਡਸਾ ਵਾਲਿਆਂ ਦੇ ਕੀਰਤਨੀ ਜੱਥੇ ਵੱਲੋਂ ਰਸ ਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜ਼ੋੜਿਆ ਗਿਆ। 
ਇਸ ਮੌਕੇ ਤੇ ਧਾਰਮਿਕ, ਸਮਾਜਿਕ ਸੇਵਾ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲਿਆਂ ਅਹਿਮ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮਹਿੰਦਰ ਸਿੰਘ ਬਡੂੰਗਰ, ਇੰਜ: ਮੇਹਰ ਸਿੰਘ, ਜਰਨੈਲ ਸਿੰਘ ਯੂਨੀ: ਅਤੇ ਸੁਰਜੀਤ ਦੇਹੜ ਨੇ ਸਾਂਝੇ ਤੌਰ ਤੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਮਾਜ ਵਿੱਚ ਫੈਲੀ ਜਾਤ—ਪਾਤ, ਊਚ—ਨੀਚ ਅਤੇ ਭੇਦਭਾਵ ਦੇ ਖਿਲਾਫ ਇੱਕ ਕ੍ਰਾਂਤੀਕਾਰੀ ਆਵਾਜ ਬੁਲੰਦ ਕੀਤੀ, ਉਨ੍ਹਾਂ ਨੇ ਜੀਵਨ ਦਾ ਮੂਲ ਮੰਤਰ ਇਹੋ ਹੈ ਕਿ ਮੰਨ ਚੰਗਾ ਤੋਂ ਕਠੋਤੀ ਮੇ ਗੰਗਾ ਜਿਸਦਾ ਅਰਥ ਹੈ ਕਿ ਜੇਕਰ ਮਨ ਸਾਫ਼ ਹੈ ਤਾਂ ਪ੍ਰਮਾਤਮਤਾ ਤੁਹਾਡੇ ਅੰਦਰ ਹੈ।
 ਮਨੁੱਖ ਜਾਤਪਾਤ ਨਾਲ ਨਹੀਂ, ਆਪਣੇ ਕਰਮਾ ਨਾਲ ਮਹਾਨ ਬਣਦਾ ਹੈ। ਗੁਰੂ ਰਵਿਦਾਸ ਵਲੋਂ ਦਰਸਾਇਆ ਮਾਰਗ ਇੱਕ ਨਰੋਏ ਸਾਂਝੀਵਾਲਤਾ, ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਦੀ ਬਾਣੀ ਸਾਨੂੰ ਪ੍ਰਾਮਤਾ ਨਾਲ ਪਿਆਰ ਅਤੇ ਆਪਸੀ ਭਾਈਚਾਰਾ ਸਿਖਾਉਂਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੁਆਰਾ ਦਿਖਾਏ ਗਏ ਪ੍ਰੇਮ, ਬਰਾਬਰੀ ਅਤੇ ਭਗਤੀ ਮਾਰਗ ਤੇ ਚਲਕੇ ਇੱਕ ਸਮਾਨਤਾ ਵਾਲੇ ਖੁਸ਼ਹਾਲ ਸਮਾਜ ਦੀ ਸਿਰਜਣਾ ਕਰੀਏ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
 ਇਸ ਦੌਰਾਨ ਸੁਰਜੀਤ ਸਿੰਘ ਦੇਹੜ, ਸ਼ਰਨਜੀਤ ਸਿੰਘ, ਭਲਿੰਦਰ ਸਿੰਘ ਟੋਨੀ, ਮਾਸਟਰ ਰਾਜਿੰਦਰ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ, ਭਾਈ ਸੁਖਵਿੰਦਰ ਸਿੰਘ ਰੰਗੀਲਾ, ਗੁਰਦਿਆਲ ਸਿੰਘ, ਮਹਿੰਦਰ ਸਿੰਘ, ਸ਼ਰਮ ਸਿੰਘ ਸੁਬੇਦਾਰ, ਰਣਜੀਤ ਸਿੰਘ, ਰਘਬੀਰ ਸਿੰਘ, ਰਾਜ ਸਿੰਘ ਮਾਨ, ਨਰਿੰਦਰਪਾਲ ਸਿੰਘ, ਅਮਰ ਸਿੰਘ ਸੈਂਪਲਾ, ਗੁਰਮੁੱਖ ਸਿੰਘ, ਹਰਬੰਸ ਸਿੰਘ ਗੁਰੂ, ਪੁਸ਼ਪਿੰਦਰ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਕੌਰ ਦੇਹੜ, ਸੁਮਨਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਸਿਮਰਨਜੀਤ ਕੌਰ, ਮਨਜੀਤ ਕੌਰ, ਰੁਪਿੰਦਰ ਕੌਰ, ਜਗਜੀਤ ਸਿੰਘ ਰਹਿਲ, ਗੁਰਪ੍ਰੀਤ ਸਿੰਘ, ਆਦਿ ਵਲੋਂ ਹਾਜਰੀ ਲਗਵਾਈ ਗਈ।