ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ - ਹਰਮੀਤ ਕੌਰ ਚੱਕ ਰਾਮੂੰ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ ਪ੍ਰਕਾਸ਼ ਪੁਰਭ ਨੂੰ ਸਮਰਪਿਤ ਨਵੇਂ ਤਿੰਨ ਗੀਤ ਰਿਕਾਰਡਿੰਗ ਕਰਵਾਏ| ਇਹਨਾਂ ਗੀਤਾਂ ਦੀ ਸਫਲਾ ਲਈ ਗਾਇਕਾ ਕੌਰ ਸਿਸਟਰਜ਼ ਨੇ ਡੇਰਾ ਸੰਤ ਬਾਬਾ ਮੰਗਲ ਦਾਸ ਜੀ ਪਿੰਡ ਮਹਿਲ ਗਹਿਲਾ ਵਿਖੇ ਡੇਰੇ ਗੱਦੀ ਨਸ਼ੀਨ ਸੰਤ ਬਾਬਾ ਸ਼ਾਮ ਦਾਸ ਜੀ ਤੋਂ ਆਸ਼ਰਵਾਦ ਲਿਆ|
ਇਹਨਾਂ ਗੀਤਾਂ ਨੂੰ ਗੀਤਕਾਰ ਸੰਜੀਵ ਬਾਠ, ਚਾਂਦੀ ਥੰਮਣ ਵਾਲੀਆ, ਕੁਲਵੰਤ ਸਰੋਆ ਵਲੋਂ ਕਲਮ ਬੱਧ ਕੀਤਾ ਗਿਆ, ਇਹਨਾਂ ਗੀਤਾਂ ਦਾ ਮਿਊਜ਼ਿਕ ਰਜਤ ਭੱਟ ਅਤੇ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ| ਇਹ ਤਿੰਨੋ ਗੀਤ ( ਤਰੱਕੀ, ਨਾਮ ਦਾ ਖਜਾਨਾ, ਹੈਪੀ ਬਰਥਡੇ ਸਤਿਗੁਰ ਦਾ ) ਬਹੁਤ ਜਲਦ ਕਿਸੇ ਪ੍ਰਸਿੱਧ ਕੰਪਨੀਆਂ ਵਲੋਂ ਰਿਲੀਜ਼ ਕੀਤੇ ਜਾਣਗੇ|
ਇਸ ਲਈ ਸਹਿਯੋਗ ਰਣਵੀਰ ਬੇਰਾਜ, ਕਾਲਾ ਮਖਸੂਸਪੁਰੀ, ਬੱਲੂ ਪੁਰਤਗਾਲ, ਕਰਮਜੀਤ ਹੀਰ, ਸਾਧੂ ਸਿੰਘ ਕੈਨਡਾ, ਮਨਜੀਤ ਕਰਾੜੀ, ਪਰਮਜੀਤ ਖੋਜੇਵਾਲ ਮਾਸਟਰ ਬੂਟਾ ਸਿੰਘ ਦਾ ਹੈ
ਧਾਰਮਿਕ ਤਿੰਨ ਗੀਤਾਂ ਦੀ ਰਿਕਾਰਡਿੰਗ ਹੋਈ ਮੁਕੰਮਲ ਗਾਇਕਾ ਕੌਰ ਸਿਸਟਰਜ਼
