ਮਾਹਿਲਪੁਰ, (18 ਜਨਵਰੀ ) - ਨਿਰਮਲ ਕੁਟੀਆ ਕਿਲਾ ਬਰੂਨ (ਛੋਟਾ ਬਜਵਾੜਾ) ਹੁਸ਼ਿਆਰਪੁਰ ਵਿਖੇ ਸ਼ੁੱਧ ਪਾਠ ਉਚਾਰਨ ਅਤੇ ਗੁਰਬਾਣੀ ਕੰਠ ਮੁਕਾਬਲਾ 21 ਜਨਵਰੀ 2024 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਕਰਵਾਇਆ ਜਾ ਰਿਹਾ ਹੈl ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਮਹਾਵੀਰ ਸਿੰਘ ਜੀ ਤਾਜੇਵਾਲ ਨੇ ਦੱਸਿਆ ਕਿ ਪਹਿਲੇ ਗਰੁੱਪ ਵਿੱਚ ਅੱਠਵੀਂ ਤੱਕ ਜਪੁਜੀ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਅਤੇ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ਾਮਿਲ ਹੋਵੇਗੀl ਦੂਜਾ ਗਰੁੱਪ ਨੌਵੀਂ ਕਲਾਸ ਤੋਂ ਆਰੰਭ ਹੋਵੇਗਾl
ਇਸ ਮੁਕਾਬਲੇ ਵਿੱਚ ਪੰਜ ਬਾਣੀਆਂ ਅਤੇ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ਾਮਿਲ ਹੋਵੇਗੀ l ਓਪਨ ਗਰੁੱਪ ਵਿੱਚ ਛੇ ਸਾਲ ਤੋਂ 25 ਸਾਲ ਤੱਕ ਸ਼ਾਮਿਲ ਕੋਈ ਵੀ ਬਾਣੀ, ਨਿਤਨੇਮ ਦੀਆਂ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਸ੍ਰੀ ਦਸਮ ਗ੍ਰੰਥ ਵਿੱਚੋਂ ਸੁਣਾ ਸਕਦਾ ਹੈl ਉਹਨਾਂ ਦੱਸਿਆ ਕਿ ਸ਼ੁੱਧ ਪਾਠ ਉਚਾਰਨ ਗੁਟਕਾ ਸਾਹਿਬ ਜੀ ਤੋਂ ਦੇਖ ਕੇ ਵੀ ਸੁਣਾਇਆ ਜਾ ਸਕਦਾ ਹੈ,ਪਰ ਕੰਠ ਅਤੇ ਵੱਧ ਬਾਣੀਆਂ ਦੀ ਯੋਗਤਾ ਵਾਲਿਆਂ ਨੂੰ ਮੈਰਿਟ ਦੇ ਅਧਾਰ ਤੇ ਇਨਾਮ ਯੋਗ ਮੰਨਿਆ ਜਾਵੇਗਾl ਓਪਨ ਗਰੁੱਪ ਇਨਾਮ ਦੀ ਸ਼੍ਰੇਣੀ ਤੋਂ ਬਾਹਰ ਹੋਵੇਗਾl ਪਰ ਹਰ ਪ੍ਰਤੀਯੋਗੀ ਦਾ ਸਨਮਾਨ ਕੀਤਾ ਜਾਵੇਗਾl
ਜੱਜਮੈਂਟ ਕਮੇਟੀ ਦਾ ਫੈਸਲਾ ਆਖਰੀ ਮੰਨਿਆ ਜਾਵੇਗਾl ਪਹਿਲੇ ਅਤੇ ਦੂਜੇ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਇਨਾਮ ਵਜੋਂ ਸਾਈਕਲ ਦਿੱਤੇ ਜਾਣਗੇl ਦੂਜੇ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 2100--2100 ਰੁਪਏ ਅਤੇ ਤੀਜਾ ਇਨਾਮ ਦੋਹਾਂ ਗਰੁੱਪਾਂ ਵਿੱਚ 1100/ 1100 ਰੁਪਏ ਹੋਵੇਗਾl ਸੰਤ ਮਹਾਵੀਰ ਸਿੰਘ ਜੀ ਤਾਜੇਵਾਲ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਗੁਰਸਿੱਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜਨਾ ਹੈl
ਸੰਤ ਮਹਾਵੀਰ ਸਿੰਘ ਤਾਜੇਵਾਲ ਜੀ ਦੀ ਦੇਖ ਰੇਖ ਹੇਠ ਨਿਰਮਲ ਕੁਟੀਆ ਕਿਲਾ ਬਰੂਨ (ਛੋਟਾ ਬਜਵਾੜਾ) ਵਿਖੇ ਸ਼ੁੱਧ ਪਾਠ ਉਚਾਰਨ ਅਤੇ ਗੁਰਬਾਣੀ ਕੰਠ ਮੁਕਾਬਲੇ 21 ਜਨਵਰੀ ਦਿਨ ਐਤਵਾਰ ਨੂੰ
