ਹੁਸ਼ਿਆਰਪੁਰ: ਪਿੰਡ ਪਿਪਲੀਵਾਲ ਵਿੱਚ ਸ਼੍ਰੀ ਰਾਧਾ ਕ੍ਰਿਸ਼ਨ ਮੰਡਲ, ਮਾਂ ਜਵਾਲਾ ਜੀ ਜਾਗਰਣ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਅੱਠ ਜੂਨ ਤੋਂ ਚੌਦਾਂ ਜੂਨ ਤੱਕ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਵਿੰਦਰ ਬਿੰਦੂ ਭੂੰਬਲਾਂ ਅਤੇ ਪਿੰਕਾ ਭੂੰਬਲਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੱਤ ਜੂਨ ਨੂੰ ਸਵੇਰੇ ਸੱਤ ਵਜੇ ਸ਼ੋਭਾ ਤੇ ਕਲਸ਼ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ।
ਅੱਠ ਜੂਨ ਤੋਂ ਚੌਦਾਂ ਜੂਨ ਤੱਕ ਰੋਜ਼ਾਨਾ ਸਵੇਰੇ ਛੇ ਵਜੇ ਪੂਜਨ ਅਤੇ ਸ਼ਾਮ ਸਾਢੇ ਛੇ ਵਜੇ ਤੋਂ ਲੈ ਕੇ ਰਾਤ ਸਾਢੇ ਦਸ ਵਜੇ ਤੱਕ ਕਥਾ ਵਿਆਸ ਸ਼ਾਸਤਰੀ ਜਗਮੋਹਨ ਦੱਤ ਜੀ ਮਹਾਰਾਜ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਕਰਨਗੇ। ਉਨ੍ਹਾਂ ਦੱਸਿਆ ਕਿ ਕਥਾ ਸੁਣਨ ਆਉਣ ਵਾਲੀ ਸੰਗਤ ਲਈ ਵਿਸ਼ੇਸ਼ ਤੌਰ 'ਤੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਭਗਤਾਂ ਨੂੰ ਸ਼ੋਭਾ ਤੇ ਕਲਸ਼ ਯਾਤਰਾ ਅਤੇ ਅੱਠ ਜੂਨ ਤੋਂ ਚੌਦਾਂ ਜੂਨ ਤੱਕ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਵਿੱਚ ਪਹੁੰਚ ਕੇ ਕਥਾ ਸਰਵਣ ਦਾ ਪੁੰਨ ਲਾਭ ਜ਼ਰੂਰ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।
ਤੁਹਾਡੀ ਹਾਜ਼ਰੀ ਇਸ ਅਧਿਆਤਮਿਕ ਪ੍ਰੋਗਰਾਮ ਨੂੰ ਹੋਰ ਵੀ ਭਵਯ ਬਣਾਏਗੀ। ਆਓ, ਸਭ ਮਿਲ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਅੰਮ੍ਰਿਤਮਈ ਕਥਾ ਦਾ ਆਨੰਦ ਮਾਣੀਏ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰੀਏ।
ਪਿੰਡ ਪਿਪਲੀਵਾਲ ਵਿੱਚ ਅੱਠ ਜੂਨ ਤੋਂ ਚੌਦਾਂ ਜੂਨ ਤੱਕ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦਾ ਆਯੋਜਨ ਹੋਵੇਗਾ ਰਵਿੰਦਰ ਬਿੰਦੂ ਭੂੰਬਲਾਂ
