ਪਟਿਆਲਾ- ਆਪ ਸੰਯੋਜਕ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਆਮਦ ਮੌਕੇ ਸ਼ਿਵ ਸ਼ਿਵ ਸੈਨਾ ਸ਼ੇਰੇ—ਏ—ਪੰਜਾਬ ਦੇ ਕਾਨੂੰਨੀ ਸਲਾਹਕਾਰ ਵਿਨੋਦ ਕੁਮਾਰ ਨੰਢਾ ਅਤੇ ਜਿਲ੍ਹਾ ਪ੍ਰਧਾਨ ਗੁਰਜੋਤ ਗੋਲਡੀ ਅਤੇ ਸੰਗਠਨ ਦੇ ਆਗੂਆਂ ਨੂੰ ਮੰਦਿਰ ਵਿਖੇ ਮਰਿਆਦਾ ਭੰਗ ਹੋਣ ਆਦਿ ਮਾਮਲਿਆ ਤੇ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਕਾਲੀ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਦੀ ਤਿਆਰੀ ਕਰਦਿਆਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।
 ਇਸ ਮੌਕੇ ਵਿਨੋਦ ਕੁਮਾਰ ਨੰਢਾ ਅਤੇ ਗੁਰਜੋਤ ਗੋਲਡੀ ਨੇ ਕਿਹਾ ਬੀਤੇ ਦਿਨੀ ਸ੍ਰੀ ਕਾਲੀ ਮਾਤਾ ਜੀ ਮੰਦਿਰ ਵਿੱਚ ਇੱਕੋ ਦਿਨੀ 2 ਬੇਅਦਬੀ ਦੀਆਂ ਘਟਨਾਵਾਂ ਸਬੰਧੀ ਕਾਰਵਾਈ ਕਰਨ ਲਈ ਸ਼ਿਵ ਸੈਨਾ ਸ਼ੇਰ—ਏ—ਹਿੰਦ ਵੱਲੋਂ ਐਡਵੋਕੇਟ ਵਿਨੋਦ ਕੁਮਾਰ ਨੱਡਾ ਕੌਮੀ ਕਾਨੂੰਨੀ ਸਲਾਹਕਾਰ, ਪ੍ਰਧਾਨ ਗੁਰਜੋਤ ਗੋਲਡੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੂੰ 4 ਮੰਗ ਪੱਤਰ ਦਿੱਤੇ ਗਏ ਸੀ। 
ਉਹਨਾਂ ਨੇ ਕਿਹਾ ਕਿ ਸਾਡੇ ਮੰਗ ਪੱਤਰ ਉਪਰ ਜਿਹੜੀ ਲੜਕੀ ਨੇ ਗੋਲਕ ਉਪਰ ਚੱੜ ਕੇ ਬੇਅਦਬੀ ਕੀਤੀ ਸੀ ਉਸ ਉਪਰ ਅੱਜ ਪੁਲਿਸ ਵਲੋਂ ਕੇਸ ਦਰਜ ਕਰ ਦਿੱਤਾ ਗਿਆ ਪਰ ਜਿਹੜੀ ਮੰਦਿਰ ਦਾ ਰਾਤ ਸਮੇਂ ਬੰਦ ਦਰਵਾਜਾ ਦੁਬਾਰਾ ਖੁਲਵਾਉਣ ਦੀ ਇਤਿਹਾਸਕ ਬੇਅਦਬੀ ਦੀ ਘਟਨਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਜਦੀਕੀ ਕਮਲ ਬਾਂਸਲ ਤੇ ਹੋਰ ਵਿਅਕਤੀਆਂ ਵੱਲੋਂ ਕੀਤੀ ਗਈ ਸੀ ਉਸ ਉੱਪਰ ਅਤੇ ਵਿਰਾਸਤ ਸਕਿਉਰਟੀ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਐਡਵੋਕੇਟ ਵਿਨੋਦ ਕੁਮਾਰ ਨੱਡਾ ਪ੍ਰਧਾਨ ਗੁਰਜੋਤ ਗੋਲਡੀ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਕਾਲੀ ਮਾਤਾ ਮੰਦਿਰ ਦੀ ਸੁੰਦਰਤਾ ਅਤੇ ਵਿਕਾਸ ਲਈ ਜ਼ੋ ਪਲਾਨ ਬਣਾਇਆ ਹੈ ਸਾਡਾ ਸੰਗਠਨ ਉਸ ਦੀ ਪ੍ਰਸੰਸਾ ਕਰਦਾ ਹੈ। ਪਰ ਬੇਅਦਬੀ ਕਰਨ ਵਾਲੇ ਕਮਲ ਬਾਂਸਲ ਅਤੇ ਹੋਰ ਵਿਅਕਤੀ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ।
 ਜਿਸ ਲਈ ਅੱਜ ਅਸੀਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰੰਤਰੀ ਭਗਵੰਤ ਸਿੰਘ ਮਾਨ ਨੂੰ ਕਾਲੀਆ ਝੰਡੀਆ ਦਿਖਾਉਣੀਆਂ ਸਨ ਪਰ ਪੁਲਿਸ ਨੇ ਸਾਨੂੰ ਗ੍ਰਿਫਤਾਰ ਕਰ ਲਿਆ। ਫਿਰ ਇੱਕ ਵਾਰ ਜਿਲਾ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾਂ ਕਿ ਜੇਕਰ ਕਮਲ ਬਾਂਸਲ ਅਤੇ ਹੋਰ ਵਿਅਕਤੀਆਂ ਉਪਰ ਬੇਅਦਬੀ ਦਾ ਕੇਸ ਦਰਜ ਨਾ ਕੀਤਾ ਗਿਆ ਅਤੇ ਵਿਰਾਸਤ ਸਕਿਉਰਟੀ ਦੀ ਸਕਿਉਰਟੀ ਰਾਸ਼ੀ ਜਬਤ ਕਰਕੇ ਇਨ੍ਹਾਂ ਦਾ ਠੇਕਾ ਰੱਦ ਨਾ ਕੀਤਾ ਤਾਂ ਅਸੀਂ ਜਲਦੀ ਹੀ ਵੱਡੇ ਪੱਧਰ ਉੱਪਰ ਵਿਰੋਧ ਪ੍ਰਦਰਸ਼ਨ ਕਰਾਂਗੇ ਅਤੇ ਜੇਕਰ ਸਾਨੂੰ ਕੋਰਟ ਜਾਣਾ ਪਿਆ ਤਾਂ ਅਸੀਂ ਤਿਆਰ ਹਾਂ।
 ਇਸ ਮੌਕੇ ਸੁਰਿੰਦਰ ਕੁਮਾਰ, ਰਾਜ ਸਿੰਘ, ਅਮਰਿੰਦਰ ਸਿੰਘ, ਨੀਲਮ ਸ਼ਰਮਾ, ਅੰਸ਼, ਸੁਖਵਿੰਦਰ ਸਿੰਘ, ਰਾਜੇਸ਼ਵਰ ਪੰਡਤ, ਸੁਰੇਸ਼ਵਰ ਪੰਡਤ, ਮਨੀ, ਐਡਵੋਕੇਟ ਸੁਰਿੰਦਰ ਚੌਹਾਨ, ਐਡਵੋਕੇਟ ਅਨਿਲ ਸਹਿਗਲ, ਰਾਜਾ, ਭੱਲਾ ਆਦਿ ਸ਼ਿਵਸੈਨਾ  ਸ਼ੇਰ—ਏ—ਹਿੰਦ ਦੇ ਨੇਤਾ ਸ਼ਾਮਿਲ ਹੋਏ।