ਮੋਹਾਲੀ (ਹਰਮਿੰਦਰ ਨਾਗਪਾਲ):- ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਸੰਸਥਾ ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ.), ਮੋਹਾਲੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 10 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਨਾਨਕ ਦਰਬਾਰ ਸਾਹਿਬ, ਸੈਕਟਰ 90-91, ਮੋਹਾਲੀ ਵਿਖੇ ਕਰਵਾਏ ਗਏ। ਇਹ ਸਮੁੱਚਾ ਪ੍ਰੋਗਰਾਮ ਸਟੇਟ ਐਵਾਰਡੀ ਅਤੇ ਸੋਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ ਦੀ ਅਗਵਾਈ ਹੇਠ ਅਤੇ ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।

ਅੱਜ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਵੇਰੇ 9 ਵਜੇ ਬਰਾਤਾਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਤੋਂ ਬਾਅਦ ਸਵੇਰੇ 11 ਵਜੇ ਬਰਾਤਾਂ ਲਈ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ। ਆਨੰਦ ਕਾਰਜ ਦੀਆਂ ਰਸਮਾਂ ਦੁਪਹਿਰ ਕਰੀਬ 12:30 ਵਜੇ ਨਿਭਾਈਆਂ ਗਈਆਂ।

ਪ੍ਰਧਾਨ ਫੂਲਰਾਜ ਸਿੰਘ ਨੇ ਕਿਹਾ ਕਿ ਸੁਭਾਗੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਵਿਧਾਇਕ ਕੁਲਵੰਤ ਸਿੰਘ ਸਵੇਰ ਤੋਂ ਹੀ ਮੌਜੂਦ ਰਹੇ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਜਿਨ੍ਹਾਂ 10 ਧੀਆਂ ਦੇ ਆਨੰਦ ਕਾਰਜ ਇੱਥੇ ਹੋਏ ਹਨ, ਉਨ੍ਹਾਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਨ੍ਹਾਂ ਨਵੇਂ ਜੋੜਿਆਂ ਦਾ ਵਿਆਹੁਤਾ ਜੀਵਨ ਸੁਖੀ ਅਤੇ ਖੁਸ਼ਹਾਲ ਬਤੀਤ ਹੋਵੇ।

ਵਿਧਾਇਕ ਕੁਲਵੰਤ ਸਿੰਘ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਫੂਲਰਾਜ ਸਿੰਘ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਫੂਲਰਾਜ ਸਿੰਘ ਦੀ ਅਗਵਾਈ ਵਾਲੀ ਟੀਮ ਪਿਛਲੇ 35 ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਜੁਟੀ ਹੋਈ ਹੈ। ਇਸ ਟੀਮ ਵੱਲੋਂ ਸਮੇਂ-ਸਮੇਂ 'ਤੇ ਖੂਨਦਾਨ ਕੈਂਪ, ਸੱਭਿਆਚਾਰਕ ਮੇਲੇ, ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ, ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਕੀਰਤਨ ਦਰਬਾਰ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਸੋਸਾਇਟੀ ਦੇ ਮੈਂਬਰ ਵਜੋਂ ਇਸ ਨਾਲ ਜੁੜੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਆਪਣਾ ਨਿੱਜੀ ਕੰਮ ਛੱਡ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਿੱਸਾ ਲੈਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਅਤੇ ਇਸ ਲਈ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦੇ ਘਰ ਕੋਈ ਸਮਾਗਮ ਹੁੰਦਾ ਹੈ ਤਾਂ ਉਸ ਦੀਆਂ ਤਿਆਰੀਆਂ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਪਰ ਇਹ ਟੀਮ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ 10 ਤੋਂ 15 ਵਿਆਹ ਕਰਵਾਉਂਦੀ ਆ ਰਹੀ ਹੈ ਅਤੇ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਨਿੱਜੀ ਕੰਮ ਛੱਡ ਕੇ ਇਸ ਸਮਾਗਮ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਸੀ। ਪਹਿਲਾਂ ਅਜਿਹੇ ਜੋੜਿਆਂ ਦੀ ਭਾਲ ਕਰਨੀ, ਦੋਵਾਂ ਪਰਿਵਾਰਾਂ ਦਾ ਆਪਸ ਵਿੱਚ ਮੇਲ ਕਰਵਾਉਣਾ, ਫਿਰ ਉਨ੍ਹਾਂ ਨੂੰ ਘਰੇਲੂ ਲੋੜ ਦਾ ਸਮਾਨ ਮੁਹੱਈਆ ਕਰਵਾਉਣਾ ਅਤੇ ਸਮਾਗਮ ਦੇ ਪ੍ਰਬੰਧ ਕਰਨਾ—ਇਹ ਸਾਰੇ ਕੰਮ ਟੀਮ ਵੱਲੋਂ ਆਪਸੀ ਸਲਾਹ-ਮਸ਼ਵਰੇ ਅਤੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਸਾਰੇ ਮੈਂਬਰਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ।

ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵਿੱਚ ਆਈ.ਪੀ.ਐਸ. ਅਧਿਕਾਰੀ ਹਰਪ੍ਰੀਤ ਸਿੰਘ; ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਪ੍ਰਿਥਵੀ ਚੰਦ; ਡਾ. ਸਤਿੰਦਰ ਸਿੰਘ ਭਵਰਾ, ਡਾਇਰੈਕਟਰ ਜੇ.ਐਲ.ਪੀ.ਐਲ.; ਪਰਮਜੀਤ ਸਿੰਘ ਚੌਹਾਨ, ਡਾਇਰੈਕਟਰ ਜੇ.ਐਲ.ਪੀ.ਐਲ.; ਕੁਲਦੀਪ ਸਿੰਘ ਸਮਾਣਾ; ਰਜਿੰਦਰ ਪ੍ਰਸਾਦ ਸ਼ਰਮਾ; ਹਰਪਾਲ ਸਿੰਘ ਚੰਨਾ; ਮੈਡਮ ਜਗਜੀਤ ਕੌਰ ਕਾਹਲੋਂ, ਚੇਅਰਪਰਸਨ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਇੰਗਲਿਸ਼ ਸਕੂਲ, ਮੋਹਾਲੀ; ਐਸ.ਐਸ. ਬਰਨਾਲਾ; ਕੌਂਸਲਰ ਅਮਰਜੀਤ ਸਿੰਘ; ਹਰਮੇਸ਼ ਸਿੰਘ ਕੁੰਬੜਾ; ਕੌਂਸਲਰ ਰਮਨਪ੍ਰੀਤ ਕੌਰ ਕੁੰਬੜਾ; ਬਾਬਾ ਉਮਰਾਓ ਸਿੰਘ ਲੰਮੇਆਣਾ ਸਾਹਿਬ ਵਾਲੇ; ਕੌਂਸਲਰ ਗੁਰਮੁਖ ਸਿੰਘ ਸੋਹਲ; ਨੰਬਰਦਾਰ ਹਰਸੰਗਤ ਸਿੰਘ ਸੁਹਾਣਾ; ਕੌਂਸਲਰ ਨਸੀਬ ਸਿੰਘ ਸੰਧੂ; ਸਾਬਕਾ ਕੌਂਸਲਰ ਜਸਵੀਰ ਕੌਰ ਅਤਲੀ; ਡਾ. ਐਸ.ਪੀ. ਸਿੰਘ, ਐਮ.ਡੀ. ਗਰੁੱਪ ਆਫ ਇੰਡਸ ਹਸਪਤਾਲ; ਹਰਮਿੰਦਰ ਬਜਾਜ, ਪ੍ਰੋਪਰਾਈਟਰ; ਡਾ. ਲਖਵਿੰਦਰ ਸਿੰਘ; ਭਗਵਾਨ ਸਿੰਘ ਗਿੱਲ, ਐਮ.ਡੀ.; ਹਰਜਿੰਦਰ ਸਿੰਘ ਰੰਗੀ, ਐਮ.ਡੀ. ਹਾਈਲੈਂਡ ਮੇ ਫੀਲਡ; ਜਸਪਾਲ ਸਿੰਘ ਮਟੌਰ; ਅਮਰਜੀਤ ਸਿੰਘ ਸਿੱਧੂ; ਹਰਪਾਲ ਸਿੰਘ ਬਰਾੜ; ਹਰਮਿੰਦਰ ਸਿੰਘ ਸੈਣੀ; ਕੁਲਦੀਪ ਕੌਰ; ਸਤਨਾਮ ਸਿੰਘ ਬਲੌਂਗੀ; ਗੁਰਪ੍ਰੀਤ ਸਿੰਘ ਬਰਿਆਲੀ; ਗੁਰਜਿੰਦਰ ਸਿੰਘ ਬੱਲੋ ਮਾਜਰਾ; ਅਵਤਾਰ ਸਿੰਘ ਮੌਲੀ; ਵਿੱਕੀ ਐਮ.ਸੀ.; ਹਰਜੀਤ ਸਿੰਘ ਭੋਲੂ, ਕੌਂਸਲਰ; ਕੇਸਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ, ਚਮਕੌਰ ਸਾਹਿਬ; ਪਵਨ ਕੁਮਾਰ ਧੀਮਾਨ; ਗੁਰਮੀਤ ਸਿੰਘ ਵਾਲੀਆ, ਪ੍ਰਾਈਡ ਕੈਟਰਰਜ਼; ਬਿਕਰਮ ਸਿੰਘ ਸਰਾ; ਸੁਖਬੀਰ ਸਿੰਘ, ਪ੍ਰਧਾਨ ਗੋਲਫ; ਆਰ.ਐਸ. ਸਿੱਧੂ, ਪ੍ਰਧਾਨ; ਤਰਲੋਚਨ ਸਿੰਘ; ਜਸਵੀਰ ਸਿੰਘ; ਹਰਪਾਲ ਸਿੰਘ; ਮਨਿੰਦਰ ਸਿੰਘ; ਸਮਾਜ ਸੇਵੀ ਨੌਨਿਹਾਲ ਸਿੰਘ ਸੋਢੀ ਅਤੇ ਦਮਨਦੀਪ ਸਿੰਘ ਔਜਲਾ ਸ਼ਾਮਲ ਸਨ।

ਪ੍ਰਧਾਨ ਫੂਲਰਾਜ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ, ਮੋਹਾਲੀ; ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਜੇ.ਐਲ. ਪ੍ਰੋਡਕਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਸੋਸਾਇਟੀ ਵੱਲੋਂ ਨਵ-ਵਿਆਹੇ ਜੋੜਿਆਂ ਨੂੰ ਲੜਕੀ ਲਈ 11 ਸੂਟ, ਲੜਕੇ ਲਈ 2 ਸੂਟ, ਸੱਸ ਲਈ 2 ਸੂਟ, ਸਹੁਰੇ ਲਈ 1 ਸੂਟ, ਸਟੀਲ ਦੇ 51 ਬਰਤਨ, ਇੱਕ ਕੁੱਕਰ, 4 ਕੁਰਸੀਆਂ, ਇੱਕ ਮੇਜ਼, ਇੱਕ ਬੈੱਡ ਸੈੱਟ, ਗਰਮ ਬਿਸਤਰੇ ਦੇ 2 ਸੈੱਟ, ਠੰਢੇ ਬਿਸਤਰੇ ਦੇ 2 ਸੈੱਟ, ਮਿਲਣੀ ਦਾ ਇੱਕ ਕੰਬਲ, ਇੱਕ ਪੱਖਾ, ਇੱਕ ਸਾਈਕਲ, ਲੜਕੇ ਲਈ ਇੱਕ ਘੜੀ, ਲੜਕੀ ਲਈ ਇੱਕ ਘੜੀ, ਇੱਕ ਮੇਕਅਪ ਬਾਕਸ, ਇੱਕ ਟਰੰਕ, ਇੱਕ ਅਟੈਚੀ, ਇੱਕ ਸਿਲਾਈ ਮਸ਼ੀਨ ਅਤੇ ਸੋਨੇ ਦਾ ਇੱਕ ਕੋਕਾ ਵੀ ਦਿੱਤਾ ਗਿਆ।

ਫੂਲਰਾਜ ਸਿੰਘ ਨੇ ਅੱਗੇ ਦੱਸਿਆ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਮਾਈ ਭਾਗੋ ਇਸਤਰੀ ਸਤਸੰਗ ਸਭਾ ਦੀਆਂ ਸਮੂਹ ਮੈਂਬਰਾਂ ਅਤੇ ਹੋਰ ਸਹਿਯੋਗੀਆਂ ਨੇ ਅਹਿਮ ਯੋਗਦਾਨ ਪਾਇਆ। ਅਹਿਮ ਜ਼ਿੰਮੇਵਾਰੀਆਂ ਨਿਭਾਉਣ ਵਾਲਿਆਂ ਵਿੱਚ ਗੁਰਦੀਪ ਸਿੰਘ ਟਿਵਾਣਾ, ਸੀਨੀਅਰ ਮੀਤ ਪ੍ਰਧਾਨ; ਨਿਹਾਲ ਸਿੰਘ ਵਿਰਕ, ਮੀਤ ਪ੍ਰਧਾਨ; ਪਲਵਿੰਦਰ ਸਿੰਘ ਗੁਰਾਇਆ, ਮੀਤ ਪ੍ਰਧਾਨ; ਗੁਰਵੀਰ ਸਿੰਘ ਬੱਗਾ, ਜਨਰਲ ਸਕੱਤਰ; ਗੁਰਮੀਤ ਸਿੰਘ ਸੈਣੀ, ਖ਼ਜ਼ਾਨਚੀ; ਭੁਪਿੰਦਰ ਸਿੰਘ, ਕਬੱਡੀ ਕੋਚ ਅਤੇ ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ; ਹਰਮੇਸ਼ ਸਿੰਘ ਕੁੰਬੜਾ, ਸਰਪ੍ਰਸਤ; ਅਤੇ ਹਰਮਿੰਦਰ ਸਿੰਘ ਮਾਖਾ, ਜਨਰਲ ਸਕੱਤਰ ਸਮੇਤ ਹੋਰ ਮੈਂਬਰ ਸ਼ਾਮਲ ਸਨ।