ਹੁਸ਼ਿਆਰਪੁਰ:- ਮਹਾਨ ਤਪੱਸਵੀ ਬ੍ਰਹਮਲੀਨ ਸ੍ਰੀਮਾਨ 108 ਸੰਤ ਬਾਬਾ ਟਹਿਲ ਦਾਸ ਦੇ ਪਰਮਸ਼ਿਸ਼ ਸੰਤ ਧਿਆਨ ਦਾਸ ਅੱਪਰੇ ਵਾਲਿਆਂ ਦੇ 31ਵੇਂ ਬਰਸੀ ਸਮਾਗਮ ਡੇਰਾ ਸੰਤ ਟਹਿਲ ਦਾਸ ਉਦਾਸੀਨ ਸਲੇਮਟਾਵਰੀ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਮੌਜੂਦਾ ਗੱਦੀ ਨਸ਼ੀਨ ਸੰਤ ਸਰਵਣ ਦਾਸ ਸੀਨੀ. ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਅਗਵਾਈ ਅਤੇ ਸੰਤ ਹਰਜੀਤ ਸਿੰਘ, ਸੰਤ ਹਰਦੀਪ ਸਿੰਘ ਗੁਲਸ਼ਨ, ਸਹਿਜਦੀਪ ਸਿੰਘ ਹੈੱਡ ਗ੍ਰੰਥੀ ਦੀ ਦੇਖ ਰੇਖ ਹੇਠ ਸ਼ਰਧਾ ਪੂਰਵਕ ਮਨਾਏ ਗਏ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਗਏ ਜਿਸ ਵਿੱਚ ਪ੍ਰਸਿੱਧ ਰਾਗੀ ਜਥਿਆਂ ਅਤੇ ਸੰਤਾਂ ਮਹਾਂਪੁਰਖਾਂ ਵਲੋੰ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕੀਤਾ। 
ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਜਨਰਲ਼ ਸਕੱਤਰ ਸੰਤ ਇੰਦਰ ਦਾਸ ਸੇਖੈ, ਸੰਤ ਪਰਮਜੀਤ ਦਾਸ ਨਗਰ, ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਬਲਵੀਰ ਦਾਸ ਸਾਹਰੀ, ਸੰਤ ਰਮੇਸ਼ ਦਾਸ ਸ਼ੇਰਪੁਰ ਢਕੌਂ, ਸੰਤ ਬਲਵੰਤ ਸਿੰਘ ਡਿੰਗਰੀਆਂ, ਸੰਤ ਧਰਮਪਾਲ ਸ਼ੇਰਗੜ, ਸੰਤ ਜਸਵੰਤ ਸਿੰਘ ਰਾਵਲਪਿੰਡੀ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਬੀਬੀ ਕੁਲਦੀਪ ਕੌਰ ਮੇਹਨਾ, ਸੰਤ ਸੰਤੋਖ ਦਾਸ ਭਾਰਟਾ ਗਨੇਸ਼ਪੁਰ, ਬਾਬਾ ਬਲਕਾਰ ਸਿੰਘ ਵਡਾਲਾ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਮੇਜਰ ਦਾਸ ਹਲੂਵਾਲ, ਸੰਤ ਗਵਰਦਨ ਦਾਸ ਰਹੀਮਾਂ ਬਾਦ, ਸੰਤ ਅਵਤਾਰ ਸਿੰਘ ਚਾਹੇੜੂ, ਸੰਤ ਰਾਮਜੀ ਰਾਏ ਨੱਥੇਵਾਲ, ਸੰਤ ਬੀਬੀ ਰੇਸ਼ਮ ਕੌਰ ਕਮਾਲਪੁਰ, ਸੰਤ ਸਤਨਾਮ ਦਾਸ ਲੱਧਾ ਪੰਡੋਰੀ, ਸੰਤ ਅਜਮੇਰ ਸਿੰਘ ਬਾੜੀਆਂ, ਸੰਤ ਰਜੇਸ਼ ਗਿਰੀ ਫਿਲੌਰ, ਓਮ ਪ੍ਰਕਾਸ਼ ਰਾਣਾ ਅਤੇ ਭਾਈ ਸਾਹਿਬ ਸਿੰਘ ਸੋਨੂੰ ਬਜਵਾੜਾ ਦੇ ਜਥੇ ਵਲੋੰ ਕਥਾ ਕੀਰਤਨ ਰਾਹੀਂ ਸੰਤ ਧਿਆਨ ਦਾਸ ਜੀ ਨੂੰ ਸ਼ਰਧਾ ਸੁਮਨ ਭੇਟ ਕੀਤੇ ਅਤੇ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ। 
ਇਸ ਮੌਕੇ ਮਨਮੌਜੀ ਸੰਗੀਤ ਅਕੈਡਮੀ ਮਾਧੋਪੁਰ, ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਸਭਾ ਬਸਤੀ ਜੋਧੇਵਾਲ, ਸ੍ਰੀ ਗੁਰੂ ਰਵਿਦਾਸ ਸਭਾ ਪ੍ਰਬੰਧਕ ਕਮੇਟੀ ਮਹੱਲਾ ਪੀਰ ਬੰਦਾ, ਸ੍ਰੀ ਗੁਰੂ ਰਵਿਦਾਸ ਮੰਦਿਰ ਅਰਜਨ ਨਗਰ, ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਭਾਰਤੀ ਕਲੋਨੀ,  ਮੈਡਮ ਸੰਦੀਪ ਕੌਰ ਚੇਅਰਪਰਸਨ ਫਿਲੌਰ, ਅਨੀਤਾ ਪੌਲ ਬਲਾਕ ਸੰਮਤੀ ਮੈਂਬਰ, ਲਾਲਾ ਸੁਰਿੰਦਰ ਅਟਵਾਲ ਕੌਂਸਲਰ, ਅਮਨ ਬੱਗਾ ਕੌਂਸਲਰ, ਮਾਸਟਰ ਕਿਰਤੀ ਸਿੰਘ, ਮਾਸਟਰ ਸੁੰਨਦਨ ਕੁਮਾਰ, ਮਾਸਟਰ ਰਾਜ ਕੁਮਾਰ,  ਕਮਲ ਜਨਾਗਲ, ਬਲਵੀਰ ਮਹੇ, ਜਿੰਦਰ ਪਾਲ ਦੜੋਚ, ਹੋਮੀ ਸ਼ੀਂਹਮਾਰ, ਬਲਵੀਰ ਮੈਂਗੜਾ, ਕੇਤਿਨ ਕਾਹਲ, ਡਾ. ਦਵਿੰਦਰ ਧੁੱਗੇ, ਮਦਨ ਲੰਬੜਦਾਰ, ਡਾ. ਜਸਵੀਰ ਸਿੰਘ, ਜਗਜੀਤ ਸਿੰਘ, ਅਮਿਤ ਸੂਦ, ਮਦਨ ਕਲੇਰ, ਮਲਕੀਤ ਮਹਿੰਗੜਾ, ਨਿਰਪਿੰਦਰ ਸਿੰਘ ਵੀ ਹਾਜਰ ਸਨ। 
         ਇਸ ਮੌਕੇ ਸੰਤ ਸਰਵਣ ਦਾਸ, ਸਹਿਜਦੀਪ ਸਿੰਘ ਹੈੱਡ ਗ੍ਰੰਥੀ  ਵਲੋੰ ਸੰਤਾਂ ਮਹਾਂਪੁਰਸ਼ਾਂ, ਧਾਰਮਿਕ, ਸਮਾਜਿਕ, ਰਾਜਨੀਤਕ ਸਖਸ਼ੀਅਤਾਂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ।