ਹੁਸ਼ਿਆਰਪੁਰ:- ਡੇਰਾ ਸੱਚਖੰਡ ਬਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਨੂੰ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵਲੋਂ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਸਮੁੱਚੇ ਸੰਤ ਸਮਾਜ ਅੰਦਰ ਖੁਸ਼ੀ ਦੀ ਲਹਿਰ ਹੈ। ਡੇਰਾ ਸੱਚਖੰਡ ਬਲਾਂ ਵਿਖੇ ਪਹੁੰਚਕੇ ਡੇਰਾ ਸੱਚਖੰਡ ਮਹਾਨ ਪੁਰੀ ਸਾਹਰੀ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਲਵੀਰ ਦਾਸ ਜੀ, ਸੰਤ ਬਲਵੰਤ ਸਿੰਘ ਡਿੰਗਰੀਆਂ, ਸੰਤ ਮਨਜੀਤ ਦਾਸ ਹਿਮਾਚਲ ਵਲੋਂ ਸ਼ੁਭਕਾਮਨਾਵਾਂ ਤੇ ਮੁਬਾਰਕਬਾਦ ਭੇਟ ਕੀਤੀਆਂ ਅਤੇ ਪਦਮਸ੍ਰੀ ਮਿਲਣ ਤੇ ਸੰਤ ਨਿਰੰਜਨ ਦਾਸ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਨਿੱਘਾ ਸਵਾਗਤ ਕੀਤਾ।ਇਸ ਮੌਕੇ ਸੰਤ ਪ੍ਰਦੀਪ ਦਾਸ ਜੀ ਕੂਪੁਰ ਢੇਪੁਰ ਕਠਾਰ ਵੀ ਮੌਜੂਦ ਸਨ।
ਇਸ ਮੌਕੇ ਸੰਤ ਬਲਵੀਰ ਦਾਸ ਜੀ ਨੇ ਕਿਹਾ ਕਿ ਇਹ ਪੂਰੀ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ। ਓਨਾਂ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਮਹਾਨ ਕ੍ਰਿਪਾ ਨਾਲ ਕੌਮ ਨੂੰ ਅਜਿਹੇ ਸਨਮਾਨ ਪ੍ਰਾਪਤ ਹੋ ਰਹੇ ਹਨ। ਇਸ ਮੌਕੇ ਡੇਰਾ ਬਲਾਂ ਵਲੋਂ ਸੰਤਾਂ ਮਹਾਂਪੁਰਸ਼ਾਂ ਨੂੰ ਸਿਰਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ
ਨਿਰਜਨ ਦਾਸ ਜੀ ਨੂੰ ਪਦਮਸ੍ਰੀ ਐਵਾਰਡ ਮਿਲਣ ਤੇ ਸੰਤ ਬਲਵੀਰ ਦਾਸ ਸਾਹਰੀਸੰਤ ਬਲਵੰਤ ਸਿੰਘ ਡਿੰਗਰੀਆਂ ਵਲੋਂ ਮੁਬਾਰਕਬਾਦ ਸ਼ੁਭਕਾਮਨਾਵਾਂ ਭੇਟ
