ਹਰੋਲੀ/ਊਨਾ, 24 ਅਕਤੂਬਰ (ਰਾਜਵੀਰ ਚੋਪੜਾ):- ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੇਰਠ, ਯੂਪੀ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚੀ। ਇਸ ਸੰਗਤ ਵਿੱਚ ਬੇਗਮਪੁਰਾ ਧਾਮ, ਕੰਕਰ ਖੇੜਾ, ਮੇਰਠ ਤੋਂ ਸੰਤ ਰਾਮ ਕੁਮਾਰ ਅਸਨਾਵੜੇ ਜੀ ਹੋਰ ਸੰਤਾਂ-ਮਹਾਂਪੁਰਸ਼ਾਂ ਦੇ ਨਾਲ ਗੁਰੂ ਘਰ ਪਹੁੰਚੇ।
ਬਾਬਾ ਨਰੇਸ਼ ਸਿੰਘ ਜੀ ਵੱਲੋਂ ਸੰਗਤ ਨੂੰ ਗੁਰਬਾਣੀ ਅਤੇ ਗੁਰੂ ਘਰ ਦੇ ਇਤਿਹਾਸ ਨਾਲ ਜੋੜਿਆ ਗਿਆ। ਸੰਗਤ ਵੱਲੋਂ ਗੁਰੂ ਘਰ ਵਿੱਚ ਚੱਲ ਰਹੀ ਕਾਰ ਸੇਵਾ ਲਈ ਵੀ ਯੋਗਦਾਨ ਪਾਇਆ ਗਿਆ। ਇਸ ਮੌਕੇ ਬਾਬਾ ਕੇਵਲ ਸਿੰਘ, ਬਾਬਾ ਨਰੇਸ਼ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਸੰਤਾਂ-ਮਹਾਂਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਹਾਤਮਾ ਚਮਨ ਦਾਸ, ਮਹਾਤਮਾ ਜਤਿੰਦਰ ਦਾਸ, ਮਹਾਤਮਾ ਬ੍ਰਹਮਦਾਸ, ਮਹਾਤਮਾ ਰਮਨ ਦਾਸ, ਮਹਾਤਮਾ ਕੈਲਾਸ਼ ਦਾਸ, ਮਹਾਤਮਾ ਸਤਪਾਲ ਦਾਸ, ਮਹਾਤਮਾ ਗੋਪਾਲ ਦਾਸ, ਮਹਾਤਮਾ ਸੇਵਾਦਾਸ, ਮਹਾਤਮਾ ਮਹੇਸ਼ ਦਾਸ, ਮਹਾਤਮਾ ਜਮਨਾ ਦਾਸ ਅਤੇ ਬੀਬੀ ਬਬੀਤਾ ਸੈਣੀ ਜੀ ਹਾਜ਼ਰ ਸਨ।
