ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਗੜ੍ਹਸ਼ੰਕਰ ਸ਼ਹਿਰ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਸ੍ਰੀ ਕ੍ਰਿਸ਼ਨ ਲੀਲਾ ਮੇਲੇ ਮੌਕੇ ਪਵਿੱਤਰ ਹਵਨ ਯੱਗ ਕੀਤਾ ਗਿਆ। ਬੀਤੇ ਕੱਲ੍ਹ ਗਊਸ਼ਾਲਾ ਤੋਂ ਸ੍ਰੀ ਕ੍ਰਿਸ਼ਨ ਲੀਲਾ ਗਰਾਊਂਡ ਤੱਕ ਰੱਥ ਯਾਤਰਾ ਵੀ ਕੱਢੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕ੍ਰਿਸ਼ਨ ਲੀਲਾ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਚੰਦਰਭਾਨ, ਸਮਾਜ ਸੇਵੀ ਦਲਜੀਤ ਸਿੰਘ ਬੈਂਸ ਅਤੇ ਰਾਜੀਵ ਰਾਣਾ ਨੇ ਦੱਸਿਆ ਕਿ 13 ਨਵੰਬਰ ਤੋਂ 19 ਨਵੰਬਰ ਤੱਕ ਸ੍ਰੀਮਦ ਭਾਗਵਤ ਕਥਾ ਕਰਵਾਈ ਗਈ। ਉਨ੍ਹਾਂ ਦੱਸਿਆ ਕਿ 22 ਤੋਂ 24 ਨਵੰਬਰ ਤੱਕ ਕੁਸ਼ਤੀਆਂ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ 22 ਨਵੰਬਰ ਨੂੰ 60 ਕਿਲੋ ਵਰਗ ਵਿੱਚ ਕਬੱਡੀ ਮੈਚ, 23 ਨਵੰਬਰ ਨੂੰ ਆਲ ਓਪਨ ਕਬੱਡੀ ਮੁਕਾਬਲਾ ਅਤੇ 24 ਨਵੰਬਰ ਨੂੰ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ 24 ਨਵੰਬਰ ਨੂੰ ਸ਼ਾਮ 5 ਵਜੇ ਕੰਸ ਵਧ ਦਾ ਆਯੋਜਨ ਕੀਤਾ ਜਾਵੇਗਾ।

ਇਲਾਕਾ ਨਿਵਾਸੀਆਂ ਨੇ ਇਸ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਕੁਲਬੀਰ ਸਿੰਘ ਜੇਈ, ਦਵਿੰਦਰ ਰਾਣਾ, ਜਰਨੈਲ ਸਿੰਘ ਰਾਣਾ, ਰਾਕੇਸ਼ ਕਪੂਰ, ਅਮਰਪ੍ਰੀਤ ਸਿੰਘ ਲਾਲੀ, ਰਜਿੰਦਰ ਸਿੰਘ ਸ਼ੂਕਾ, ਸਮਾਜ ਸੇਵੀ ਦਲਜੀਤ ਸਿੰਘ ਬੈਂਸ, ਭਜਨ ਸਿੰਘ ਠੇਕੇਦਾਰ, ਰਮਨ ਕੁਮਾਰ ਸਮੁੰਦੜਾ, ਰਿੰਕੂ ਚਾਂਦਪੁਰੀ, ਸੰਜੀਵ ਕਟਾਰੀਆ, ਨਵੀਨ ਬੱਸੀ, ਰਾਜੀਵ ਰਾਣਾ, ਡਾਕਟਰ ਕਰਮਜੀਤ, ਵਿਨੇ ਕੁਮਾਰ, ਬਲਵਿੰਦਰ ਟੋਨੀ, ਮਾਰਸ਼ਲ ਬਿਲੜੋ, ਹਰਬੰਸ ਭੱਟੀ, ਰਵਿੰਦਰ ਗੌਤਮ, ਰਾਣਾ ਉਦੈ ਭਾਨ ਸਿੰਘ, ਬੀ.ਐਨ. ਸੰਘਾ ਅਤੇ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ।