ਹੁਸ਼ਿਆਰਪੁਰ:- ਪਿੰਡ ਠੱਕਰਵਾਲ ਮੌਜੋਮਜਾਰਾ ਵਿਖੇ ਗੁਰਦੁਆਰਾ ਤੱਪ ਅਸਥਾਨ 108 ਬ੍ਰਹਮ ਗਿਆਨੀ ਸੰਤ ਬਾਬਾ ਦੂਲਾ ਸਿੰਘ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਐਨਆਰਆਈ ਵੀਰ ਅਤੇ ਇਲਾਕੇ  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰੇ ਵੱਲੋਂ ਖਾਲਸੇ ਦਾ ਰਿਵਾਇਤੀ ਤਿਉਹਾਰ ਹੋਲੇ ਮਹੱਲੇ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਰਬਜੀਤ ਸਿੰਘ ਸਾਬੀ ਠੱਕਰਵਾਲ, ਸੰਤ ਬਾਬਾ ਗੁਰਪ੍ਰੀਤ ਸਿੰਘ ਗੋਪੀ ਠੱਕਰਵਾਲ ਦੀ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੋਲੇ ਮਹੱਲੇ ਮੌਕੇ ਸਭ ਤੋਂ ਪਹਿਲਾਂ 11ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ। 
ਉਪਰੰਤ ਮੌਕੇ ਸਮਾਗਮ ਦੌਰਾਨ ਸੰਤ ਬਾਬਾ ਕਰਨੈਲ ਸਿੰਘ ਪੱਟੀ, ਭਾਈ ਗੁਰਬਖਸ਼ ਸਿੰਘ ਮਨੀਲਾ, ਭਾਈ ਸਤਨਾਮ ਸਿੰਘ ਸਹਿਗਲ ਭੁੰਗਰਨੀ, ਭਾਈ  ਰਣਵੀਰ ਸਿੰਘ ਮੁੱਖ ਗ੍ਰੰਥੀ, ਭਾਈ ਜਸਵਿੰਦਰ ਸਿੰਘ ਠੱਕਰਵਾਲ, ਭਾਈ ਜਗਤ ਸਿੰਘ ਠੱਕਰਵਾਲ ਤੋਂ ਇਲਾਵਾਂ ਹੋਰ ਪੰਥ ਪ੍ਰਸਿੱਧ ਰਾਗੀ ਜੱਥਿਆਂ ਨੇ ਗੁਰਬਾਣੀ ਗੁਰਇਤਿਹਾਸ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਸੰਤ ਬਾਬਾ ਸਰਬਜੀਤ ਸਿੰਘ ਸਾਬੀ ਠੱਕਰਵਾਲ, ਸੰਤ ਬਾਬਾ ਗੁਰਪ੍ਰੀਤ ਸਿੰਘ ਗੋਪੀ ਠੱਕਰਵਾਲ ਵੱਲੋਂ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਬੀਬੀ ਬਲਵੀਰ ਕੌਰ, ਬੀਬੀ ਸਤਵੀਰ ਕੌਰ, ਬੀਬੀ ਹਰਜੋਤ ਕੌਰ, ਬੀਬੀ ਸਤਵਿੰਦਰ ਕੌਰ, ਬੀਬੀ ਅੰਮ੍ਰਿਤ ਪਾਲ ਕੌਰ,ਦਵਿੰਦਰ ਸਿੰਘ ਮਾਹੀ ਇੰਗਲੈਂਡ, ਬੀਬੀ ਦਵਿੰਦਰ ਕੌਰ ਮਾਹੀ ਇੰਗਲੈਂਡ,ਦਰਸ਼ਨ ਸਿੰਘ ਰਾਜਾ, ਮਾਸਟਰ ਜਸਵਿੰਦਰ ਸਿੰਘ ਜੱਸੀ ਮੌਜੋਮਜਾਰਾ, ਦਲਜੀਤ ਸਿੰਘ, ਰਾਮ ਸਿੰਘ, ਸਰਬਜੀਤ ਸਿੰਘ, ਮਾਸਟਰ ਪਿਆਰਾ ਲਾਲ, ਪਰਮਜੀਤ ਸਿੰਘ, ਠੇਕੇਦਾਰ ਬਲਜਿੰਦਰ ਸਿੰਘ ਫਗਵਾੜਾ, ਲਖਵੀਰ ਸਿੰਘ, ਅਜੀਤ ਪਾਲ ਸਿੰਘ ਬੱਗਾ, ਸਤਨਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।ਇਸ ਮੌਕੇ ਸਮਾਗਮ ਦੌਰਾਨ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ।