ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਰਾਜੂ ਬਰਦਰ ਵੈਲਫੇਅਰ ਸੋਸਾਇਟੀ ਯੂਕੇ ਐਂਡ ਪੰਜਾਬ ਵੱਲੋਂ ਅੱਜ ਪਿੰਡ ਬਕਾਪੁਰ ਦੇ ਇੱਕ ਲੋੜਵੰਦ ਵਿਅਕਤੀ ਨੂੰ ਟਰਾਈਸਾਈਕਲ ਭੇਟ ਕੀਤਾ ਗਿਆ। ਉਕਤ ਵਿਅਕਤੀ ਦਾ ਚੂਲਾ ਟੁੱਟ ਗਿਆ ਸੀ, ਜਿਸ ਕਾਰਨ ਉਹ ਚੱਲਣ-ਫਿਰਨ ਤੋਂ ਅਸਮਰੱਥ ਸੀ। ਡਾਕਟਰ ਲਖਵਿੰਦਰ ਬਿਲੜੋ ਅਤੇ ਰੋਕੀ ਮੌਲਾ ਜੀ ਨੇ ਦੱਸਿਆ ਕਿ ਹੁਣ ਤੱਕ ਸੋਸਾਇਟੀ ਵੱਲੋਂ ਹਜ਼ਾਰਾਂ ਲੋੜਵੰਦਾਂ ਨੂੰ ਵ੍ਹੀਲਚੇਅਰਾਂ ਅਤੇ ਟਰਾਈਸਾਈਕਲ ਦਿੱਤੇ ਜਾ ਚੁੱਕੇ ਹਨ।
ਹੈਪੀ ਸਾਧੋਵਾਲ ਜੀ ਨੇ ਕਿਹਾ ਕਿ ਯੂਕੇ ਵਿੱਚ ਰਹਿ ਰਹੇ ਡਾਕਟਰ ਅਮਰਜੀਤ ਰਾਜੂ ਹਰ ਲੋੜਵੰਦ ਦੀ ਮਦਦ ਕਰਦੇ ਹਨ। ਐਮਾਂ ਮੁਗਲਾਂ ਦੇ ਸਰਪੰਚ ਰਜਿੰਦਰ ਕੁਮਾਰ ਨੇ ਸੋਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
