ਪਟਿਆਲਾ, 5 ਫਰਵਰੀ:- ਭਗਵਾਨ ਸ੍ਰੀ ਵਾਲਮੀਕਿ ਮੰਦਿਰ ਪਿੰਡ ਲਚਕਾਣੀ ਪੂਨਰਮਾਸ਼ੀ ਦੇ ਸ਼ੁਭ ਦਿਹਾੜੇ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਕਰਮਜੀਤ ਲਚਕਾਣੀ ਨੇ ਆਪਣੀ ਪੋਤੀ ਦੇ ਜਨਮ ਲੈਣ ਤੇ ਹਿਊਮਨ ਸਰਵਿਸ ਸੋਸਾਇਟੀ ਦੀ ਟੀਮ ਵਲੋਂ ਹਵਨ ਯੱਗ ਸਰਬਤ ਦੇ ਭਲੇ ਲਈ ਕਰਵਾਇਆ ਗਿਆ ਤੇ ਇਸ ਮੌਕੇ ਤੇ ਕੜੀ ਚਾਵਲ ਤੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸੰਦੀਪ ਸੋਮੀ ਉੱਘੇ ਸਮਾਜ ਸੇਵਕ ਅਤੇ ਹਿਊਮਨ ਸਰਵਿਸ ਸੋਸਾਇਟੀ ਦੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਸਿਰਕਤ ਕੀਤੀ।
ਇਸ ਮੌਕੇ ਤੇ ਕੀਰਤਨ ਕਰਨ ਵਾਲੀਆਂ ਭੈਣਾਂ ਨੂੰ ਕੀਰਤਨ ਕਰਨ ਦਾ ਸਾਜੋ ਸਮਾਨ ਭੇਂਟ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਚੇਅਰਪਰਸਨ ਪੰਜਾਬ ਵਰਸ਼ਾ ਗੋਇਲ, ਰਿਟਾਇਰਡ ਪਵਨ ਕੁਮਾਰ, ਅਸ਼ੋਕ ਕੁਮਾਰ, ਪਵਨ ਕੁਮਾਰ ਮੰਦਿਰ ਚੇਅਰਮੈਨ, ਬੇਅੰਤ ਸਿੰਘ ਪ੍ਰਧਾਨ ਰਾਮ ਲਾਲ, ਸਾਬਕਾ ਸਰਪੰਚ ਮਨਪ੍ਰੀਤ ਕੌਰ, ਐਸ.ਸੀ. ਸੈਲ ਪੰਜਾਬ ਚੇਅਰਮੈਨ ਕਰਮਜੀਤ ਲਚਕਾਣੀ, ਹਰਪ੍ਰੀਤ ਸਿੰਘ, ਰਵੀ ਮੱਟੂ, ਸੁਭਮ ਕੁਮਾਰ, ਅਜੇ ਚੋਧਰੀ, ਬਲਜੀਤ ਕੌਰ, ਇੰਦਰਾ ਬੇਗਮ, ਰਣਜੀਤ ਕੌਰ, ਮਨਜੀਤ ਕੌਰ, ਸਰਬਜੀਤ ਕੌਰ ਅਤੇ ਭਾਰੀ ਗਿਣਤੀ ਵਿੱਚ ਸਰਧਾਲੂ ਹਾਜਰ ਰਹੇ।
ਪੰਜਾਬ ਪ੍ਰਧਾਨ ਹਿਊਮਨ ਸਰਵਿਸ ਸੋਸਾਇਟੀ ਜਤਿੰਦਰ ਸ਼ਰਮਾ ਨੇ ਕਿਹਾ ਕਿ ਸਾਨੂੰ ਸਭ ਨੂੰ ਰਵਿਦਾਸ ਜੀ ਦੇ ਦੱਸੇ ਮਾਰਗ ਦਰਸ਼ਨ ਤੇ ਚੱਲਣਾ ਚਾਹੀਦਾ ਹੈ
