ਹੁਸ਼ਿਆਰਪੁਰ- ਅਣਥੱਕ ਅਭਿਆਸ ਤੇ ਕਾਬਲੀਅਤ ਸਦਕਾ ਇਲਾਕਾ ਮਾਹਿਲਪੁਰ ਦੇ ਸ਼ਿਵਾਲਿਕ ਦੀ ਗੋਦ 'ਚ ਵਸਦੇ ਪਿੰਡ ਰਾਮਪੁਰ ਦੇ ਅਰਸ਼ਦੀਪ ਸਿੰਘ ਸਪੁੱਤਰ ਸਰਦਾਰ ਦਲਜੀਤ ਸਿੰਘ ਬਿੱਟੂ ਨੇ ਆਪਣਾਂ ਮੁਕਾਮ ਬੁਲੰਦੀਆਂ ਤੇ ਪਹੁੰਚਾ ਕੇ ਫੁੱਟਬਾਲ ਦੀ ਨਰਸਰੀ ਵਜੋਂ ਪਹਿਚਾਣ ਸਥਾਪਿਤ ਇਲਾਕੇ ਦਾ ਨਾਂ ਰੌਸ਼ਨ ਕੀਤਾ ਤੇ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਫੁੱਟਬਾਲ ਪ੍ਰੇਮੀ ਤੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਕਿਹਾ ਕਿ ਸੁਪਰ ਕੱਪ ਤੋਂ ਐਨ ਪਹਿਲਾਂ ਅਰਸ਼ਦੀਪ ਨਾਲ ਕੀਤਾ ਇਹ ਕਰਾਰ ਆਸ ਤੇ ਵਿਸ਼ਵਾਸ ਪੈਦਾ ਕਰਦਾ ਹੈ ਕਿ ਚੰਗੇ ਖਿਡਾਰੀਆਂ ਦੀ ਮੰਗ ਤੇ ਕਦਰ ਨਾਲ ਹੀ ਫੁੱਟਬਾਲ ਦੀ ਖੇਡ ਨੂੰ ਮੁੜ ਪੁਰਾਣੀਆਂ ਲੀਹਾਂ ਤੇ ਲਿਆ ਕੇ ਰਾਸ਼ਟਰੀ ਅੰਤਰ ਰਾਸ਼ਟਰੀ ਪੱਧਰ ਤੇ ਫੁੱਟਬਾਲ ਦੇ ਖੇਤਰ 'ਚ ਮੱਲਾਂ ਮਾਰੀਆਂ ਜਾ ਸਕਦੀਆਂ ਨੇ।
ਜ਼ਿਕਰਯੋਗ ਹੈ ਕਿ ਹੋਣਹਾਰ ਗੋਲਕੀਪਰ ਅਰਸ਼ਦੀਪ ਦੇ ਪਿਤਾ ਦਲਜੀਤ ਸਿੰਘ ਬਿੱਟੂ ਖੁਦ ਬਹੁਤ ਹੀ ਜ਼ਿਆਦਾ ਵਧੀਆ ਗੋਲਕੀਪਰ ਰਹੇ ਹਨ ਤੇ ਜੇ ਸੀ ਟੀ ਫਗਵਾੜਾ ਤੇ ਪੰਜਾਬ ਪੁਲਿਸ ਲਈ ਲੰਮਾ ਸਮਾਂ ਫੁੱਟਬਾਲ ਖੇਡਦੇ ਰਹੇ ਹਨ।ਅਰਸ਼ ਦਾ ਵੱਡਾ ਭਰਾ ਅਮਨਦੀਪ ਵੀ ਫੁੱਟਬਾਲ ਦਾ ਖਿਡਾਰੀ ਹੈ।
ਅਰਸ਼ਦੀਪ ਦੀ ਇਸ ਪ੍ਰਾਪਤੀ ਤੇ ਉਸ ਦੇ ਮਾਪਿਆਂ ਨੂੰ ਮੁਬਾਰਕਾਂ ਦਿੰਦਿਆਂ ਤੇ ਅਰਸ਼ਦੀਪ ਨੂੰ ਆਸ਼ੀਰਵਾਦ ਦਿੰਦਿਆਂ ਅਰਜਨਾ ਐਵਾਰਡੀ ਫੁੱਟਬਾਲਰ ਸਰਦਾਰ ਗੁਰਦੇਵ ਸਿੰਘ ਗਿੱਲ, ਕੋਚ ਬੰਧਨ ਸਿੰਘ, ਡੀ ਐਸ ਪੀ ਸੁਰਿੰਦਰਪਾਲ ਸਿੰਘ ਲਿੱਧੜ, ਇੰਸਪੈਕਟਰ ਗੁਰਦਿਆਲ ਸਿੰਘ ਬੈਂਸ, ਵੇਦ ਪ੍ਰਕਾਸ਼, ਮਦਨ ਲਾਲ ਮੱਦੋ, ਵਿੱਕੀ ਮਾਹਿਲਪੁਰ, ਯਸ਼ਪਾਲ ਜੱਸੀ, ਦਰਸ਼ਨ ਸਿੰਘ, ਵਿਜੇ ਕੁਮਾਰ, ਗੁਰਮਿੰਦਰ ਕੈਂਡੋਵਾਲ, ਮਨਜਿੰਦਰ ਸਿੰਘ ਨੇ ਫੁੱਟਬਾਲ ਦੀ ਖੇਡ ਤੇ ਸਮੂਹ ਖਿਡਾਰੀਆਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।
ਪੰਜਾਬ ਐਫ ਸੀ ਵਲੋਂ ਅਰਸ਼ਦੀਪ ਨਾਲ ਕੀਤਾ ਕਰਾਰ ਫੁੱਟਬਾਲ ਦੇ ਇਲਾਕੇ ਮਾਹਿਲਪੁਰ ਲਈ ਮਾਣ ਵਾਲੀ ਖ਼ਬਰਤਲਵਿੰਦਰ ਹੀਰ
