ਨਵਾਂਸ਼ਹਿਰ:- ਨੇੜਲੇ ਪਿੰਡ ਮੌਜੀਪੁਰ ਦੇ ਮੰਦਰ ਬਾਬਾ ਬਾਲਕ ਨਾਥ ਜੀ ਦੇ ਦਰਬਾਰ ਤੋਂ 146ਵੀਂ ਬਾਬਾ ਬਾਲਕ ਨਾਥ ਦੀ ਯਾਤਰਾ ਦੇ ਸਬੰਧ ਦੇ ਵਿੱਚ ਪ੍ਰਭਾਤ ਫੇਰੀ ਕੱਢੀ ਗਈ। ਜਿਸ ਦੀ ਅਗਵਾਈ ਬਾਬਾ ਬਹਾਦਰ ਸਿੰਘ ਨੇ ਕੀਤੀ। ਇਸ ਮੌਕੇ ਨਗਰ ਦੀਆਂ ਬਹੁਤ ਸਾਰੀਆਂ ਸੰਗਤਾਂ ਨੇ ਪ੍ਰਭਾਤ ਫੇਰੀ ਵਿੱਚ ਸ਼ਮੂਲੀਅਤ ਕੀਤੀ।
 ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਗੱਦੀ ਨਸ਼ੀਨ ਬਾਬਾ ਬਹਾਦਰ ਸਿੰਘ ਨੇ ਦੱਸਿਆ ਕਿ 13 ਤਰੀਕ ਨੂੰ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਰਾਤ ਨੂੰ ਲਗਾਈ ਜਾਵੇਗੀ ਅਤੇ 14 ਨੂੰ ਹਵਨ ਯੱਗ ਤੋਂ ਬਾਅਦ 146ਵੀਂ ਬਾਬਾ ਬਾਲਕ ਨਾਥ ਜੀ ਦੇ ਦੀ ਓਟ ਸਿੱਧ ਗੁਫਾ ਤੇ ਲਈ 146ਵੀਂ ਯਾਤਰਾ ਆਰੰਭ ਹੋਵੇਗੀ।
 ਜਿਹੜੀ ਕਿ 14-15- 16 ਤਿੰਨ ਦਿਨ ਦੀ ਹੋਵੇਗੀ। ਇਸ ਵਿੱਚ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਸ਼ਿਰਕਤ ਕਰਨਗੀਆਂ। ਯਾਤਰਾ ਦਾ ਸਾਰਾ ਪ੍ਰਬੰਧ ਬਾਬਾ ਬਹਾਦਰ ਸਿੰਘ ਜੀ ਵੱਲੋਂ ਕੀਤਾ ਗਿਆ ਹੈ। ਅੱਜ ਦੀ ਪ੍ਰਭਾਤ ਫੇਰੀ ਪਿੰਡ ਵਿੱਚ ਜਿੱਥੇ ਕਈ ਜਗ੍ਹਾ ਸੰਗਤਾਂ ਵਲੋਂ ਲੰਗਰ ਲਗਾਏ ਗਏ ਸਨ, ਉੱਥੇ ਮੌਕੇ ਬਾਬਾ ਜੀ ਦੇ  ਮੰਦਰ ਵਿਖੇ ਵੀ ਪ੍ਰਭਾਤ ਫੇਰੀ ਦੀ ਸਮਾਪਤੀ ਮੌਕੇ ਲੰਗਰ ਅਤੁੱਟ ਵਰਤਿਆ।