ਪਟਿਆਲਾ, 28 ਅਗਸਤ:- ਵਿਸ਼ਵ ਸ਼ਾਂਤੀ ਸਥਾਪਿਤ ਕਰਨ ਹਿੱਤ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸੰਦੇਸ਼ ਨੂੰ ਦੇਣ ਹਿੱਤ ਹਿੰਦੂ, ਮੁਸਲਮਾਨ, ਸਿੱਖ ਅਤੇ ਇਸਾਈ ਧਰਮਾਂ ਦੇ ਤੀਰਥਾਂ ਅਤੇ ਯਾਦਗਾਰਾਂ—ਮੰਦਿਰ, ਮਸਜਿਦ, ਗੁਰਦੁਆਰਾ ਸਾਹਿਬ ਅਤੇ ਚਰਚ—ਦੀਆਂ ਤਸਵੀਰਾਂ ਵਾਲਾ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ, ਜੋ ਕਿ ਇੱਕ ਪ੍ਰੇਰਣਾ ਸਰੋਤ ਹੈ।
ਇਹ ਤਸਵੀਰਾਂ ਸਾਰੇ ਧਰਮਾਂ ਨੂੰ ਵਿਸ਼ਵ ਸੁੱਖ-ਸ਼ਾਂਤੀ ਵੱਲ ਪ੍ਰੇਰਿਤ ਕਰਦੀਆਂ ਹਨ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀਆਂ ਹਨ। ਇਹ ਪੋਸਟਰ ਜਸਵੰਤ ਸਿੰਘ ਕੌਲੀ, ਤਾਰਾ ਸਿੰਘ ਭਮਰਾ, ਜਗਦੀਸ਼ ਆਹੂਜਾ ਅਤੇ ਪੂਰਨ ਸਵਾਮੀ ਵੱਲੋਂ ਇਕਾਗਰ ਚਿੱਤ ਹੋ ਕੇ ਬਣਾਇਆ ਗਿਆ ਹੈ।
ਇਹ ਪੋਸਟਰ ਡਾ. ਧਰਮਵੀਰ ਗਾਂਧੀ, ਮੈਂਬਰ ਪਾਰਲੀਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਨੇਕ ਕਦਮ ਦੀ ਸ਼ਲਾਘਾ ਕੀਤੀ ਅਤੇ ਵਿਸ਼ਵ ਸ਼ਾਂਤੀ ਬਣਾਈ ਰੱਖਣ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਹੈ।
ਵਿਸ਼ਵ ਸ਼ਾਂਤੀ ਅਤੇ ਸਾਂਝੀਵਾਲਤਾ ਦਰਸਾਉਂਦਾ ਪੋਸਟਰ ਜਾਰੀ
