ਮਮਦੋਟ, 28 ਅਕਤੂਬਰ (ਗੁਰਮੇਜ ਸਿੰਘ):- ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅੰਦਰ ਲੰਬੇ ਸਮੇਂ ਤੋਂ ਰਹਿ ਰਹੇ ਲੋਕਾਂ ਦੇ ਘਰ ਉਨ੍ਹਾਂ ਦੇ ਨਾਮ ਕਰਨ ਲਈ ਚਲਾਈ ਗਈ ‘ਆਪਣਾ ਘਰ ਆਪਣੇ ਨਾਮ’ ਸਕੀਮ ਤਹਿਤ ਅੱਜ ਬਲਾਕ ਮਮਦੋਟ ਦੇ ਪਿੰਡ ਪੀਰ ਖਾ ਸ਼ੇਖ ਵਿਖੇ ਘਰਾਂ ਦੇ ਮਾਲਕੀ ਸਰਟੀਫਿਕੇਟ ਵੰਡੇ ਗਏ। ਇਹ ਰਸਮ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਦਰਦੀਨ ਤੋਂ ਬਲਾਕ ਸੰਮਤੀ ਮੈਂਬਰ ਰੰਗਾ ਸਿੰਘ ਭੁੱਲਰ ਨੇ ਨਿਭਾਈ।

ਇਸ ਮੌਕੇ ਬੋਲਦਿਆਂ ਰੰਗਾ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਨਾਲ ਜਾਇਦਾਦਾਂ ਸਬੰਧੀ ਲੜਾਈ-ਝਗੜੇ ਖ਼ਤਮ ਹੋਣਗੇ। ਇਸ ਦੇ ਨਾਲ ਹੀ ਘਰਾਂ ਦੀਆਂ ਰਜਿਸਟਰੀਆਂ ਹੋਣ ਨਾਲ ਲੋਕਾਂ ਨੂੰ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਤੋਂ ਕਰਜ਼ੇ ਲੈਣ ਦੀ ਸਹੂਲਤ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

ਇਸ ਮੌਕੇ ਪਿੰਡ ਪੀਰ ਖਾ ਸ਼ੇਖ ਦੇ ਸਰਪੰਚ ਰਵਿੰਦਰ ਸਿੰਘ ਬਾਵਾ, ਪਟਵਾਰੀ ਸੁਖਦੇਵ ਸਿੰਘ, ਬਲਦੇਵ ਸਿੰਘ ਬਾਵਾ, ਮੈਂਬਰ ਰਾਜੂ ਬਾਵਾ, ਜਸਵੰਤ ਸਿੰਘ, ਭਗਵਾਨ ਸਿੰਘ, ਦਰਸ਼ਨ ਸਿੰਘ, ਕਰਜ ਸਿੰਘ, ਰਮਣਦੀਪ ਸਿੰਘ ਆਦਿ ਹਾਜ਼ਰ ਸਨ।