ਚੰਡੀਗੜ੍ਹ, 10 ਫਰਵਰੀ:- ਖੇਡ ਵਿਭਾਗ, ਹਰਿਆਣਾ ਵੱਲੋਂ ਵਿਦਿਅਕ ਸੈਸ਼ਨ 2026-27 ਦੌਰਾਨ ਖੇਡ ਨਰਸਰੀ ਦੇ ਅਨਾਟਮੈਂਅ ਤਹਿਤ ਸਰਕਾਰ ਸਕੂਲਾਂ, ਪਿੰਡ ਪੰਚਾਇਤਾਂ ਅਤੇ ਨਿਜੀ ਵਿਦਿਅਕ ਅਦਾਰਿਆਂ ਤੋਂ ਆਨਲਾਇਨ ਬਿਨੈ ਮੰਗੇ ਗਏ ਹਨ। ਆਨਲਾਇਨ ਬਿਨੈ ਕਰਨ ਦੀ ਆਖੀਰੀ ਮਿੱਤੀ 15 ਫਰਵਰੀ, 2026 ਨਿਰਧਾਰਿਤ ਕੀਤੀ ਗਈ ਹੈ।
ਇਛੁੱਕ ਸੰਸਥਾਨ ਵਿਭਾਗ ਦੀ ਅਧਿਕਾਰਕ ਵੈਬਸਾਇਟ www.haryanasports.gov.in 'ਤੇ ਜਾ ਕੇ ਬਿਨੈ ਕਰ ਸਕਦੇ ਹਨ।
ਖੇਡ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖੇਡ ਨਰਸਰੀ ਸਿਰਫ ਓਲੰਪਿਕ, ਏਸ਼ਿਅਨ ਅਤੇ ਕਾਮਨਵੈਲਥ ਖੇਡਾਂ ਵਿੱਚ ਸ਼ਾਮਿਲ ਖੇਡਾਂ ਲਈ ਹੀ ਖੋਲੀ ਜਾਵੇਗੀ। ਖੇਡ ਵਿਭਾਗ ਨੇ ਸਾਰੇ ਯੋਗ ਸਰਕਾਰੀ ਅਤੇ ਨਿਜੀ ਵਿਦਿਅਕ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਭਾਗ ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਅਨੁਰੂਪ ਸਬੰਧਿਤ ਵੈਬਸਾਇਟ 'ਤੇ ਸਮੇਂ ਰਹਿੰਦੇ ਆਪਣਾ ਬਿਨੈ ਰਜਿਸਟਰਡ ਕਰਨਾ ਯਕੀਨੀ ਕਰਨ, ਤਾਂ ਜੋ ਖੇਡ ਨਰਸਰੀ ਅਲਾਟਮੈਂਟ ਦੀ ਪ੍ਰਕ੍ਰਿਆ ਵਿੱਚ ਸ਼ਾਮਿਲ ਕੀਤਾ ਜਾ ਸਕੇ।
ਖੇਡ ਨਰਸਰੀ ਅਲਾਟਮੈਂਟ ਲਈ ਆਨਲਾਇਨ ਬਿਨੈ ਮੰਗੇ
