ਐਸ ਏ ਐਸ ਨਗਰ, 19 ਅਕਤੂਬਰ - ਸ਼੍ਰੀ ਮਹਾਦੇਵ ਵੈਲਫੇਅਰ ਕਲੱਬ-5, ਮੁਹਾਲੀ ਵੱਲੋਂ ਕਰਵਾਈ ਜਾ ਰਹੀ ਰਾਮ ਲੀਲਾ ਵਿੱਚ ਬੀਤੀ ਰਾਤ ਭਰਤ ਮਿਲਾਪ ਅਤੇ ਲਕਸ਼ਮਣ ਜੀ ਵਲੋਂ ਸ਼ਰੂਪਨਖਾ ਦਾ ਨੱਕ ਕੱਟਣ ਦਾ ਦ੍ਰਿਸ਼ ਦਿਖਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੀ ਪ੍ਰਧਾਨ ਬਲਜੀਤ ਕੌਰ ਨੇ ਦੱਸਿਆ ਕਿ ਸ਼ਰੂਪਨਖਾ ਦਾ ਰੋਲ ਵਿਪਿਨ ਖੁਰਾਣਾ ਵੱਲੋਂ ਨਿਭਾਇਆ ਗਿਆ। ਉਹਨਾਂ ਕਿਹਾ ਕਿ ਭਰਤ ਅਤੇ ਰਾਮ ਚੰਦਰ ਜੀ ਦਾ ਮਿਲਾਪ ਦੇਖ ਕੇ ਲੋਕ ਬਹੁਤ ਭਾਵੁਕ ਹੋਏ। ਰਾਮਲੀਲਾ ਦਾ ਨਿਰਦੇਸ਼ਨ ਵਿਸ਼ਵਜੀਤ ਵੱਲੋਂ ਕੀਤਾ ਜਾ ਰਿਹਾ ਹੈ।