ਨਵਾਂਸ਼ਹਿਰ (ਦੇਸ ਰਾਜ ਬਾਲੀ):- ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਲੜੀ ਦਾ ਨੌਵਾਂ ਸਮਾਗਮ ਗੁਰਦੁਆਰਾ ਕਰਤਾਰਗੜ੍ਹ, ਮਹਿਤਪੁਰ ਉੱਲਦਣੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸੰਪੰਨ ਹੋਇਆ।

ਗਿਆਨੀ ਹਰਪ੍ਰੀਤ ਸਿੰਘ, ਹਜ਼ੂਰੀ ਰਾਗੀ ਗੁਰਦੁਆਰਾ ਕਰਤਾਰਗੜ੍ਹ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਉਨ੍ਹਾਂ ਤੋਂ ਬਾਅਦ ਪੰਥ ਦੇ ਪ੍ਰਸਿੱਧ ਕੀਰਤਨੀਏ ਅਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਉਂਕਾਰ ਸਿੰਘ ਨੇ ਆਪਣੀ ਮਿੱਠੀ ਅਤੇ ਮਧੁਰ ਆਵਾਜ਼ ਵਿੱਚ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕੀਤਾ, ਜਿਸ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ।

ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਅਤੇ ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਗੁਰਮਤਿ ਵਿਚਾਰਾਂ ਅਤੇ ਗੁਰ-ਇਤਿਹਾਸ ਦੀ ਸਾਂਝ ਪਾਈ।

ਸਮਾਗਮ ਦੀ ਸਮਾਪਤੀ ਦੀ ਅਰਦਾਸ ਗੁਰਦੁਆਰਾ ਕਰਤਾਰਗੜ੍ਹ ਦੇ ਮੁਖੀ ਸੰਤ ਬਾਬਾ ਅਮਰੀਕ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਵੀ ਕੀਤਾ। ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸੁਸਾਇਟੀ ਅਤੇ ਸੰਤ ਓਂਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਵੀ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮਾਗਮਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੰਗਤਾਂ ਨੂੰ ਨਵਾਂਸ਼ਹਿਰ ਵਿਖੇ 14, 15 ਅਤੇ 16 ਨਵੰਬਰ ਨੂੰ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।

ਅੱਜ ਦੇ ਸਮਾਗਮ ਵਿੱਚ ਹੋਰਨਾਂ ਸੰਗਤਾਂ ਤੋਂ ਇਲਾਵਾ ਭਾਈ ਸੁਖਵਿੰਦਰ ਸਿੰਘ ਗੋਬਿੰਦਪੁਰ, ਹਰਜਿੰਦਰ ਸਿੰਘ ਅਟਾਰੀ, ਦਿਲਬਾਗ ਸਿੰਘ ਰਾਹੋਂ, ਭਗਵੰਤ ਸਿੰਘ ਰੁੜਕੀ, ਨੰਬਰਦਾਰ ਸਵਰਨ ਸਿੰਘ ਕਾਹਮਾ, ਪਰਮਜੀਤ ਸਿੰਘ ਮੂਸਾਪੁਰ, ਟਰੱਸਟ ਮੈਂਬਰ ਸੰਤੋਖ ਸਿੰਘ ਸ਼ਿਵਾਲਿਕ, ਸੁਰਿੰਦਰ ਸਿੰਘ ਸੋਇਤਾ, ਸੁਰਜੀਤ ਸਿੰਘ ਮਹਿਤਪੁਰੀ, ਮਹਿੰਦਰ ਪਾਲ ਸਿੰਘ ਜਲਵਾਹਾ, ਕੈਪਟਨ ਸਤਨਾਮ ਸਿੰਘ ਦੁਪਾਲਪੁਰ, ਹਰਦੀਪ ਸਿੰਘ ਸਰਪੰਚ ਗੜ੍ਹਪਧਾਣਾ, ਜਥੇਦਾਰ ਧਿਆਨ ਸਿੰਘ ਸੋਨਾ, ਸੁਸਾਇਟੀ ਸਰਪ੍ਰਸਤ ਉੱਤਮ ਸਿੰਘ ਸੇਠੀ, ਮੁੱਖ ਸੇਵਾਦਾਰ ਦੀਦਾਰ ਸਿੰਘ ਗਹੂੰਣ, ਅਮਰੀਕ ਸਿੰਘ ਸੇਠੀ, ਬਾਬਾ ਗਿਆਨ ਸਿੰਘ, ਬਖ਼ਸ਼ੀਸ਼ ਸਿੰਘ ਸੈਣੀ, ਗੁਰਪਾਲ ਸਿੰਘ, ਰਾਮਪਾਲ ਰਾਏ, ਦਲਜੀਤ ਸਿੰਘ ਬਡਵਾਲ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ।