ਗੜ੍ਹਸ਼ੰਕਰ 27 ਦਸੰਬਰ 2025:- ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਦੁੱਧ ਦੇ ਲੰਗਰ, ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸ਼ਰਧਾ ਪੂਰਵਕ ਦੁਕਾਨਦਾਰਾਂ ਵੱਲੋਂ ਮਿਲ ਕੇ ਲਾਏ ਗਏ। ਭਾਈ ਤਿਲਕ ਜੀ ਗੁਰਦੁਆਰਾ ਦੇ ਸਾਹਮਣੇ, ਏਕਮ ਟੈਂਟ ਵੱਲੋਂ ਸਾਰੇ ਦੁਕਾਨਦਾਰ ਭਰਾਵਾਂ ਦੇ ਸਹਿਯੋਗ ਨਾਲ ਤੇ ਅਦਾਰਾ ਪੈਗ਼ਾਮ ਏ ਜਗਤ ਦੇ ਸਹਿਯੋਗ ਨਾਲ ਲੰਗਰ ਲਾਇਆ ਗਿਆ ਤੇ ਸੰਗਤਾਂ ਲਈ ਦੇਸੀ ਘਿਓ ਦੇ ਬਿਸਕੁਟ ਤੇ ਰਸ ਦਾ ਪ੍ਰਸ਼ਾਦ ਵੀ ਦਿੱਤਾ ਗਿਆ।
ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਜੀ, ਕੁਲਵਿੰਦਰ ਸੰਘਾ ਜੀ, ਪ੍ਰਧਾਨ ਸ਼ਿੰਦਾ ਗੋਲੀਆਂ, ਡਾਕਟਰ ਲੱਖਵਿੰਦਰ ਲੱਕੀ, ਜਸਵੀਰ ਸੀਰਾ, ਸਟੀਫਨ, ਰੋਹਿਤ ਰਾਜੂ, ਮੱਖਣ ਗੋਲੀਆਂ, ਬਿੰਦਰ ਗੋਲੀਆਂ, ਭੁਪਿੰਦਰ ਰਾਣਾ ਜੀ, ਪ੍ਰੀਤ ਪਾਰੋਵਾਲ, ਤਨੇਜਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਤੇ ਲੰਗਰ ਦੀ ਸੇਵਾ ਵੀ ਕੀਤੀ। ਹੈਪੀ ਸਾਧੋਵਾਲ ਜੀ ਨੇ ਆਏ ਹੋਏ ਪੱਤਵੰਤੇ ਸੱਜਣਾਂ ਦਾ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦੁੱਧ ਦਾ ਲੰਗਰ ਸ਼ਰਧਾ ਨਾਲ ਆਯੋਜਿਤ
