ਗੜ੍ਹਸ਼ੰਕਰ- ਦਰਗਾਹ ਬਾਬਾ ਮਸਤ ਸ਼ਾਹ ਪਿੰਡ ਸਾਧੋਵਾਲ ਵਿਖੇ ਮੇਲਾ ਮਸਤਾ ਦਾ 4 ਅਤੇ 5 ਜੂਨ ਨੂੰ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਹੈਪੀ ਸਾਧੋਵਾਲ ਅਤੇ ਡਾਕਟਰ ਲਖਵਿੰਦਰ ਸਿੰਘ, ਲੱਕੀ ਨੇ ਪ੍ਰੈੱਸ ਨੂੰ ਜਾਣਾਕਾਰੀ  ਦਿੰਦਿਆ ਦੱਸਿਆ ਕਿ ਇਹ ਮੇਲਾ ਜੈ ਮਸਤਾ ਦੀ ਸੇਵਾ ਸੋਸਾਇਟੀ ਰਜਿ ਆਤੇ ਸਮੂਹ  ਗ੍ਰਾਮ ਪੰਚਾਇਤ ਪਿੰਡ ਸਾਧੋਵਾਲ ਵੱਲੋ ਬੜੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ।
ਉਨ੍ਹਾ  ਦੱਸਿਆ ਕਿ ਇਹਨਾ ਦਿਨਾ ਵਿੱਚ ਮੇਲੇ ਦੌਰਾਨ ਕਲਾਕਾਰ ਆਪਣੇ ਆਪਣੇ ਪ੍ਰੋਗਰਾਮ ਪੇਸ਼ ਕਰਕੇ ਮੇਲੇ ਦਾ ਰੰਗ ਬਨਣਗੇ। ਇਸ ਦਿਨ ਮੇਲੇ ਦੇ ਦੋਰਾਨ ਠੰਢੇ  ਮਿੱਠੇ ਜਲ ਦੀ ਛਬੀਲ ਅਤੇ ਗੁਰੂ  ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।