ਲੁਧਿਆਣਾ:- ਕੁਟੀਆ ਸੰਤ ਬਾਬਾ ਨਗੀਨਾ ਦਾਸ ਜੀ ਦਰਬਾਰ ਪੀਰ ਬਾਬਾ ਹਜਰਤ ਮੀਆਂ ਨਵਾਬ ਸ਼ਾਹ ਜੀ ਦਾ ਸਲਾਨਾ ਭੰਡਾਰਾ 14 ਅਤੇ 15 ਜੂਨ ਨੂੰ ਬੜੀ ਧੂਮ ਧਾਮ ਨਾਲ ਪਿੰਡ ਹਲਵਾਰਾ ਜਿਲਾ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਹਰਜਿੰਦਰ ਸਿੰਘ ਕੋਚ ਨੇ ਪੱਤਰਕਾਰਾਂ ਨੂੰ ਦੱਸਿਆ ਕਿ 14 ਜੂਨ ਦਿਨ ਐਤਵਾਰ ਨੂੰ ਸਵੇਰੇ ਖਤਮ ਸ਼ਰੀਫ ਸਵੇਰੇ 10:30 ਵਜੇ ਚਾਦਰ ਦੀ ਰਸਮ 11 ਵਜੇ ਪੰਜਾਬ ਦੀਆਂ ਮਸ਼ਹੂਰ ਕਵਾਰ ਪਾਰਟੀ ਜਿੰਨਾ ਵਿੱਚ ਸਰਦਾਰ ਅਲੀ ਅੰਤਰਰਾਸ਼ਟਰੀ ਏਅਰਪੋਰਟ ਵਾਲਾ ਰੋਡ ਨੇੜੇ ਸ਼ਮਸ਼ਾਨ ਘਾਟ ਪਿੰਡ ਹਲਵਾਰਾ ਵਿਖੇ ਸਰਕਾਰਾਂ ਦੇ ਗੁਣਗਾਨ ਸੰਗਤਾਂ ਨੂੰ ਸੁਣਾਉਣਗੇ। 
ਮੇਲੇ ਦੌਰਾਨ ਮੀਮ ਭੀਮ ਖਾਲਸਾ ਸੰਗਠਨ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਉਹਨਾਂ ਦੱਸਿਆ ਕਿ ਇਹੋ ਜਿਹੇ ਮੇਲੇ ਆਪਸੀ ਭਾਈਚਾਰਕ ਸਾਂਝ ਨੂੰ ਦਰਸਾਉਣ ਦੇ ਹਨ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਹਨ। ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪ ਅਸੀਂ ਪ੍ਰੇਮ ਪਿਆਰ ਵੱਧਦਾ ਹੈ।