ਸਿਰਸਾ (ਜਗਮੀਤ ਘੁੰਮਣ):- ਸਿਰਸਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਉੱਨਤ ਨਿਊਰੋਲੋਜੀ ਸਬੰਧੀ ਮਾਹਿਰ ਡਾਕਟਰੀ ਸਲਾਹ ਉਨ੍ਹਾਂ ਦੇ ਨੇੜੇ ਹੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ ਨੇ ਮੰਗਲਵਾਰ ਨੂੰ ਮੈਡੀਸਿਟੀ ਹਸਪਤਾਲ, ਸਿਰਸਾ ਵਿੱਚ ਆਪਣੀ ਨਿਊਰੋਲੋਜੀ ਓਪੀਡੀ ਸ਼ੁਰੂ ਕਰਨ ਦਾ ਐਲਾਨ ਕੀਤਾ।

ਇਸ ਪਹਿਲਕਦਮੀ ਤਹਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ ਦੇ ਨਿਊਰੋਲੋਜੀ ਵਿਭਾਗ ਦੇ ਐਸੋਸੀਏਟ ਡਾਇਰੈਕਟਰ ਡਾ. ਸਾਵਨ ਕੁਮਾਰ ਵਰਮਾ ਹਰ ਮਹੀਨੇ ਦੇ ਤੀਜੇ ਵੀਰਵਾਰ ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਮਰੀਜ਼ਾਂ ਲਈ ਉਪਲਬਧ ਰਹਿਣਗੇ। ਇਸ ਦੌਰਾਨ ਮਰੀਜ਼ ਮੁੱਢਲੀ ਡਾਕਟਰੀ ਸਲਾਹ, ਮਾਹਿਰ ਵੱਲੋਂ ਸਿਹਤ ਦੀ ਜਾਂਚ ਅਤੇ ਅਗਲੇਰੇ ਇਲਾਜ ਸਬੰਧੀ ਫਾਲੋ-ਅੱਪ ਸਲਾਹ ਪ੍ਰਾਪਤ ਕਰ ਸਕਣਗੇ।

ਸਥਾਨਕ ਪੱਧਰ ’ਤੇ ਮਾਹਿਰ ਡਾਕਟਰੀ ਸੇਵਾਵਾਂ ਉਪਲਬਧ ਕਰਵਾਉਣ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਡਾ. ਸਾਵਨ ਕੁਮਾਰ ਵਰਮਾ ਨੇ ਕਿਹਾ, “ਨਿਊਰੋਲੋਜੀ ਨਾਲ ਸਬੰਧਤ ਬਿਮਾਰੀਆਂ ਵਿੱਚ ਸਮੇਂ ਸਿਰ ਜਾਂਚ, ਢੁਕਵੀਂ ਇਲਾਜ ਯੋਜਨਾ ਅਤੇ ਨਿਯਮਿਤ ਫਾਲੋ-ਅੱਪ ਬਹੁਤ ਮਹੱਤਵਪੂਰਨ ਹੁੰਦੇ ਹਨ। ਸਿਰਸਾ ਵਿੱਚ ਇਸ ਓਪੀਡੀ ਦੀ ਸ਼ੁਰੂਆਤ ਕਰਨ ਦਾ ਸਾਡਾ ਉਦੇਸ਼ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਨਿਊਰੋਲੋਜੀ ਦੇ ਮਾਹਿਰਾਂ ਦੀ ਸਲਾਹ ਉਪਲਬਧ ਕਰਵਾਉਣਾ ਹੈ। ਇਸ ਨਾਲ ਮਰੀਜ਼ਾਂ ਨੂੰ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਮਾਹਿਰ ਡਾਕਟਰਾਂ ਤੋਂ ਸਲਾਹ ਲੈਣ ਅਤੇ ਢੁਕਵੇਂ ਇਲਾਜ ਬਾਰੇ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।