ਐਸ ਏ ਐਸ ਨਗਰ, 12 ਅਪ੍ਰੈਲ: ਫੇਜ਼ 2 ਦੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਨੇ ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਹਨੂੰਮਾਨ ਜਨਮ ਉਤਸਵ ਦੇ ਮੌਕੇ 'ਤੇ ਮਾਰਕੀਟ ਦੇ ਪ੍ਰਵੇਸ਼ ਦੁਆਰ 'ਤੇ ਇੱਕ ਵਾਟਰ ਕੂਲਰ ਲਗਵਾਇਆ ਹੈ। ਇਸਦਾ ਉਦਘਾਟਨ ਯੰਗਸਟਰ ਵੈਲਫੇਅਰ ਸੋਸਾਇਟੀ ਦੇ ਸਰਪ੍ਰਸਤ ਅਤੇ ਸ਼੍ਰੀ ਵੈਸ਼ਨੋ ਸੇਵਾ ਮੰਡਲ ਦੇ ਪ੍ਰਧਾਨ ਐਡਵੋਕੇਟ ਮੁਕੇਸ਼ ਘਈ ਵਲੋਂ ਕੀਤਾ ਗਿਆ। 
ਇਸ ਮੌਕੇ ਮਾਰਕੀਟ ਕਮੇਟੀ ਦੇ ਪ੍ਰਧਾਨ ਨਿਤੇਸ਼ ਵਿਜ ਨੇ ਸ਼੍ਰੀ ਹਨੂੰਮਾਨ ਜਨਮ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ, ਬਾਜ਼ਾਰ ਵਿੱਚ ਵਾਟਰ ਕੂਲਰ ਲਗਾਏ ਗਏ ਹਨ ਤਾਂ ਜੋ ਲੋਕਾਂ ਨੂੰ ਪਾਣੀ ਮਿਲ ਸਕੇ। ਵਿਜ ਨੇ ਕਿਹਾ ਕਿ ਫੇਜ਼ 2 ਦੀ ਮਾਰਕੀਟ ਨੂੰ ਸ਼ਹਿਰ ਦੇ ਹੋਰ ਬਾਜ਼ਾਰਾਂ ਦੇ ਮੁਕਾਬਲੇ ਸਭ ਤੋਂ ਸੁੰਦਰ ਅਤੇ ਮਾਡਲ ਮਾਰਕੀਟ ਬਣਾਇਆ ਜਾਵੇਗਾ। ਇਸ ਮੌਕੇ ਬਾਜ਼ਾਰ ਵਿੱਚ ਕੜ੍ਹੀ-ਚੌਲਾਂ ਦਾ ਲੰਗਰ ਵੀ ਲਗਾਇਆ ਗਿਆ।
ਇਸ ਮੌਕੇ ਮਾਰਕੀਟ ਕਮੇਟੀ ਦੇ ਜਨਰਲ ਸਕੱਤਰ ਅਸ਼ੋਕ ਸ਼ਰਮਾ, ਮੀਤ ਪ੍ਰਧਾਨ ਪਵਨ ਕੁਮਾਰ, ਕੈਸ਼ੀਅਰ ਬਾਲ ਕ੍ਰਿਸ਼ਨ ਸਿੰਗਲਾ, ਮਾਸਟਰ ਹਰਬੰਸ ਸਿੰਘ, ਰਵੀ ਸਿੰਗਲਾ, ਰਾਜੀਵ ਖੁਰਾਣਾ, ਰਿਸ਼ੀ ਕੁਮਾਰ, ਬਾਲ ਕ੍ਰਿਸ਼ਨ ਵਰਮਾ ਆਦਿ ਹਾਜ਼ਰ ਸਨ।