ਹੁਸ਼ਿਆਰਪੁਰ:- ਡੇਰਾ ਬਾਬਾ ਬਲਬੀਰ ਦਾਸ ਜੀ ਮੈਲੀ ਵਿੱਚ ਕਲਿਯੁਗ ਦੀ ਦੇਵੀ ਮਾਂ ਬਗਲਾਮੁਖੀ ਦਾ ਮੰਦਰ ਬਾਬਾ ਬਲਬੀਰ ਦਾਸ ਜੀ ਹੋਰਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਵਿਧੀ-ਵਿਧਾਨ ਨਾਲ ਸਥਾਪਿਤ ਕੀਤਾ ਗਿਆ। ਇਸ ਸਬੰਧੀ ਬਾਬਾ ਬਲਬੀਰ ਦਾਸ ਜੀ ਨੇ ਦੱਸਿਆ ਕਿ ਇਹ ਮੰਦਰ ਸੰਗਤਾਂ ਦੀ ਸਹੂਲਤ ਲਈ ਸਥਾਪਿਤ ਕੀਤਾ ਗਿਆ ਹੈ।
ਬਹੁਤ ਸਾਰੇ ਭਗਤ ਜਨ ਮਹਾਮਾਈ ਦੇ ਦਰਸ਼ਨ ਹਿੱਤ ਦੂਰ ਨਹੀਂ ਜਾ ਸਕਦੇ ਅਤੇ ਮਹਾਮਾਈ ਪ੍ਰਤੀ ਸ਼ਰਧਾ ਭਾਵ ਅਪਾਰ ਰੱਖਦੇ ਹਨ। ਉਨ੍ਹਾਂ ਸੰਗਤਾਂ ਲਈ ਇੱਥੇ ਮੰਦਰ ਸਥਾਪਿਤ ਕੀਤਾ ਗਿਆ ਹੈ। ਇਸ ਬਾਰ ਬਗਲਾਮੁਖੀ ਜਯੰਤੀ 'ਤੇ ਹਜ਼ਾਰਾਂ ਭਗਤ ਜਨਾਂ ਨੇ ਇਸ ਮੰਦਰ ਵਿੱਚ ਨਤਮਸਤਕ ਹੋ ਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਹਵਨ ਵਿੱਚ ਆਹੁਤੀ ਪਾਈ। ਇਸ ਮੌਕੇ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਮਾਂ ਬਗਲਾਮੁਖੀ ਮੰਦਰ ਦੀ ਸਥਾਪਨਾ ਸੰਗਤਾਂ ਦੀ ਸਹੂਲਤ ਲਈ ਦਰਬਾਰ ਵਿੱਚ ਪੂਰਨ ਵਿਧੀਵਿਧਾਨ ਨਾਲ ਕੀਤੀ ਗਈ
