ਖੰਨਾ (ਜਗਮੀਤ ਘੁੰਮਣ):- ਲਿਵਾਸਾ ਹਸਪਤਾਲ ਖੰਨਾ ਦੇ ਕਨਸਲਟੈਂਟ ਗੈਸਟ੍ਰੋਐਂਟਰੋਲੋਜਿਸਟ ਡਾ. ਪੁਲਕਿਤ ਧੀਮਾਨ ਨੇ ਪਹਿਲੀ ‘ਕੋਲਾਂਜੀਓਸਕੋਪੀ-ਗਾਈਡਡ ਲੇਜ਼ਰ ਲਿਥੋਟ੍ਰਿਪਸੀ’ ਪ੍ਰਕਿਰਿਆ ਸਫਲਤਾਪੂਰਵਕ ਕਰਦਿਆਂ 74 ਸਾਲਾ ਮਹਿਲਾ ਮਰੀਜ਼ ਦੀ ਪਿੱਤ ਦੀ ਨਲੀ ਵਿੱਚੋਂ 1.5 ਸੈਂਟੀਮੀਟਰ ਦੀ ਜਟਿਲ ਪੱਥਰੀ ਕੱਢੀ।
ਮਰੀਜ਼ ਨੂੰ ਪੇਟ ਵਿੱਚ ਤੇਜ਼ ਦਰਦ ਅਤੇ ਉਲਟੀਆਂ ਦੀ ਸਮੱਸਿਆ ਕਾਰਨ ਲਿਵਾਸਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਐਮਆਰਸੀਪੀ ਸਕੈਨ ਵਿੱਚ ਪੈਨਕ੍ਰਿਆਸ ਦੇ ਨੇੜੇ ਸਥਿਤ ਪਿੱਤ ਦੀ ਨਲੀ ਵਿੱਚ ਵੱਡੀ ਪੱਥਰੀ ਹੋਣ ਦਾ ਪਤਾ ਲੱਗਾ। ਵੱਡੀ ਸਰਜਰੀ ਤੋਂ ਬਚਾਉਣ ਲਈ ਡਾ. ਧੀਮਾਨ ਨੇ ਉੱਨਤ ਐਂਡੋਸਕੋਪਿਕ ਲੇਜ਼ਰ ਤਕਨੀਕ ਦੀ ਵਰਤੋਂ ਕਰਦਿਆਂ ਪੱਥਰੀ ਨੂੰ ਸੁਰੱਖਿਅਤ ਢੰਗ ਨਾਲ ਛੋਟੇ-ਛੋਟੇ ਟੁਕੜਿਆਂ ਵਿੱਚ ਤੋੜ ਕੇ ਬਾਹਰ ਕੱਢ ਦਿੱਤਾ।
ਇਲਾਜ ਤੋਂ ਬਾਅਦ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਗਈ ਅਤੇ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਸੰਜੇ ਪੁਰੀ ਨੇ ਇਸ ਨੂੰ ਖੇਤਰ ਵਿੱਚ ਉੱਚ ਪੱਧਰੀ ਵਿਸ਼ੇਸ਼ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇੱਕ ਇਤਿਹਾਸਕ ਕਦਮ ਦੱਸਿਆ।
