ਪਟਿਆਲਾ, 06 ਸਤੰਬਰ:- ਕੁੰਝ ਬਿਹਾਰੀ ਸੇਵਾ ਦਲ ਵੱਲੋਂ ਮੰਦਿਰ ਸ੍ਰੀ ਕੇਦਾਰ ਨਾਥ ਤੋਂ ਨਿਲਾਸ ਸ਼ਿਵ ਜੀ ਦੇ ਮੰਦਿਰ ਤੱਕ ਜੱਥਾ ਲੈ ਕੇ ਪੈਦਲ ਕਲਸ਼ ਯਾਤਰਾ ਰਵਾਨਾ ਕੀਤੀ ਗਈ। ਸਭ ਤੋਂ ਪਹਿਲਾਂ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚਾਹ-ਪਾਣੀ ਦਾ ਪ੍ਰਸ਼ਾਦ ਛਕਿਆ ਗਿਆ ਅਤੇ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਸਾਰੇ ਭਗਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਯੂਵਾ ਨੇਤਾ ਸੰਜੀਵ ਸ਼ਰਮਾ ਕਾਲੂ ਉਚੇਚੇ ਤੌਰ 'ਤੇ ਪਹੁੰਚੇ ਅਤੇ ਸਾਰਿਆਂ ਨੂੰ ਆਉਣ 'ਤੇ ਜੀ ਆਇਆਂ ਆਖਿਆ। ਕੁੰਝ ਬਿਹਾਰੀ ਦੇ ਮੈਂਬਰਾਂ ਵੱਲੋਂ ਵੀ ਸੁਧਾਰ ਸਭਾ ਦੇ ਮੈਂਬਰਾਂ ਅਤੇ ਖਾਸ ਕਰਕੇ ਮੰਦਿਰ ਦੇ ਪੁਜਾਰੀ ਨੂੰ ਸਨਮਾਨਿਤ ਕੀਤਾ ਗਿਆ।
ਦੱਸਣਯੋਗ ਹੈ ਕਿ ਇਹ ਦਲ ਹਰ ਸਾਲ ਮਾਤਾ ਨੈਣਾ ਦੇਵੀ ਮੰਦਿਰ ਜਾਂਦਾ ਸੀ, ਪਰ ਇਸ ਵਾਰ ਸ਼ਿਵ ਜੀ ਦੇ ਹੁਕਮ ਅਨੁਸਾਰ ਪਹਿਲੀ ਵਾਰ ਇਹ ਨਿਲਾਸ ਗਏ। ਇਸ ਤੋਂ ਇਲਾਵਾ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵੱਲੋਂ ਜਨਮ ਅਸ਼ਟਮੀ ਦਾ ਤਿਉਹਾਰ ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਮੰਦਿਰ ਵਿਖੇ ਭਗਤਾਂ ਦਾ ਤਾਂਤਾ ਲੱਗਿਆ ਰਿਹਾ ਅਤੇ ਵਰਤ ਵਾਲਾ ਪ੍ਰਸ਼ਾਦ ਅਤੁੱਟ ਚੱਲਦਾ ਰਿਹਾ। ਸਵੇਰੇ 9:00 ਵਜੇ ਪਲਾਓ ਦਾ ਪ੍ਰਸ਼ਾਦ ਵਰਤਾਇਆ ਗਿਆ ਅਤੇ ਇਹ ਪ੍ਰਸ਼ਾਦ ਰਜਿੰਦਰਾ ਹਸਪਤਾਲ ਪਟਿਆਲਾ, ਪਿੰਗਲਵਾੜਾ ਸਨੌਰ ਰੋਡ, ਕੁਸ਼ਟ ਆਸ਼ਰਮ ਅਤੇ ਡੀ.ਸੀ.ਡਬਲਿਯੂ. ਵਿਖੇ ਵੀ ਭੇਜਿਆ ਗਿਆ।
ਮੰਦਿਰ ਵਿੱਚ ਸ਼ਾਮ 8:00 ਵਜੇ ਤੋਂ ਭਜਨ ਗਾਇਕ ਮੁਦਿਤ ਸ਼ਾਸਤਰੀ (ਗੋਪਾਲ ਰਸ ਧਾਰਾ ਮੰਡਲ, ਬ੍ਰਿੰਦਾਬਨ) ਵੱਲੋਂ ਭਜਨ ਗਾਇਨ ਕੀਤਾ ਗਿਆ, ਜਿਸ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ। ਰਾਤ 12:00 ਵਜੇ ਕ੍ਰਿਸ਼ਨ ਜਨਮ ਉਤਸਵ ਮਨਾ ਕੇ ਅਤੁੱਟ ਪ੍ਰਸ਼ਾਦ ਵੰਡਿਆ ਗਿਆ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ। ਇਸ ਮੌਕੇ ਸੁਧਾਰ ਸਭਾ ਦੇ ਸਾਰੇ ਮੈਂਬਰ ਮੌਜੂਦ ਸਨ।
ਕੁੰਝ ਬਿਹਾਰੀ ਸੇਵਾ ਦਲ ਵੱਲੋਂ ਮੰਦਿਰ ਸ੍ਰੀ ਕੇਦਾਰ ਨਾਥ ਤੋਂ ਨਿਲਾਸ ਸ਼ਿਵ ਜੀ ਦੇ ਮੰਦਿਰ ਤੱਕ ਪੈਦਲ ਕਲਸ਼ ਯਾਤਰਾ ਰਵਾਨਾ
