ਹੁਸ਼ਿਆਰਪੁਰ/ਫਿਲੌਰ- ਕੁਟੀਆ 108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲੇ ਮਾਹਿਲਪੁਰ ਦੇ ਮਜੂਦਾ ਮਹੰਤ ਤੇ ਬ੍ਰਹਮਲੀਨ 108 ਸੰਤ ਬਾਬਾ ਚਰਨ ਦਾਸ ਜੀ ਦੇ ਚੇਲੇ ਮਹੰਤ ਹਰੀ ਦਾਸ ਹੋਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬ੍ਰਹਮਲੀਨ 108 ਸੰਤ ਬਾਬਾ ਚਰਨ ਦਾਸ ਜੀ ਧੂਣੇ ਵਾਲਿਆਂ ਦੇ ਦੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਉਨ੍ਹਾਂ ਦੇ ਜੱਦੀ ਪਿੰਡ ਅਕਲਪੁਰ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੀਆ ਸੰਗਤਾਂ ਵਲੋਂ 18 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਰਾਤ 11:30 ਵਜੇ ਤੱਕ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।
ਜਿਸ ਦੌਰਾਨ ਪ੍ਰਮੁੱਖ ਕੀਰਤਨੀ ਜੱਥੇ, ਕਥਾ ਵਾਚਕ, ਸੰਤ ਮਹਾਪੁਰਸ਼ ਸੰਗਤਾਂ ਨੂੰ ਕੀਰਤਨ, ਕਥਾ ਵਿਚਾਰਾਂ ਤੇ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ। ਜਿਨ੍ਹਾਂ ਵਿੱਚ ਭਾਈ ਸਿਕੰਦਰ ਜੀ ਬਿਲਗਾ ਵਾਲੇ 6:30 ਤੋਂ 7:30 ਤੱਕ ਕੀਰਤਨ ਕਰਨਗੇ, ਸਵਾਮੀ ਰਿਸ਼ੀ ਰਾਜ ਨਵਾਂਸ਼ਹਿਰ ਵਾਲੇ 7:30 ਤੋਂ 8:00 ਵਜੇ ਤੱਕ ਪਰਵਚਨ ਕਰਨਗੇ, ਸੰਤ ਗੁਰਚਰਨ ਸਿੰਘ ਪੰਡਵਾ ਵਾਲੇ 8:00 ਤੋਂ 8:30 ਵਜੇ ਤੱਕ ਪ੍ਰਵਚਨ ਕਰਨਗੇ, 8:30 ਤੋਂ 10:00 ਵਜੇ ਤੱਕ ਮੀਰੀ ਪੀਰੀ ਜਥਾ ਜਗਾਧਰੀ ਵਾਲੇ ਕੀਰਤਨ ਕਰਨਗੇ ਤੇ 10:00 ਤੋਂ 11:30 ਵਜੇ ਤੱਕ ਸਵਾਮੀ ਜਸਦੇਵ ਨੰਦ ਆਲਮਗੀਰ ਵਾਲੇ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ।
ਅਕਲਪੁਰ ਵਿਖੇ ਬ੍ਰਹਮਲੀਨ 108 ਸੰਤ ਚਰਨ ਦਾਸ ਜੀ ਧੂਣੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ 18 ਅਕਤੂਬਰ ਨੂੰ ਕਰਵਾਇਆ ਜਾਵੇਗਾਮਹੰਤ ਹਰੀ ਦਾਸ
