ਮਾਹਿਲਪੁਰ - ਧੰਨ ਧੰਨ ਬ੍ਰਹਮਗਿਆਨੀ 108 ਸੰਤ ਬਾਬਾ ਦੂਲਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ 14 ਵਾਂ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਸਵਰਗਵਾਸੀ ਮਾਸਟਰ ਜਗਜੀਤ ਸਿੰਘ ਅਤੇ ਬੀਬੀ ਸੰਤੋਸ਼ ਕੌਰ ਦੇ ਗ੍ਰਹਿ ਪਿੰਡ ਮੋਜੋਮਜ਼ਰਾ ਠੱਕਰਵਾਲ ਵਿਖੇ ਮਾਸਟਰ ਜਸਵਿੰਦਰ ਸਿੰਘ ਜੱਸੀ ਵਲੋਂ ਕਰਵਾਏ ਗਏ ।
ਇਸ ਮੌਕੇ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਮਾਗਮ ਵਿੱਚ ਸੰਤ ਹਰਕ੍ਰਿਸ਼ਨ ਸਿੰਘ ਸੋਢੀ, ਸੰਤ ਜਸਵੰਤ ਸਿੰਘ ਖੇੜਾ,ਸੰਤ ਟਹਿਲ ਨਾਥ ਨੰਗਲ ਖੇੜਾ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਸੰਤ ਜਸਵੀਰ ਸਿੰਘ ਪਿੱਪਲ ਮਾਜ਼ਰਾ, ਸੰਤ ਸ਼ਾਮ ਦਾਸ ਝੰਡੇਰ ਖ਼ੁਰਦ ਸਮੇਤ ਹੋਰ ਸੰਤ ਮਹਾਂਪੁਰਸ਼ਾਂ ਵਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਬੀਬੀ ਬਲਬੀਰ ਕੌਰ ਠੰਡਲ, ਸਰਪੰਚ ਜਸਵੀਰ ਸਿੰਘ, ਮੋਹਿੰਦਰ ਸਿੰਘ, ਸੰਤੋਖ ਸਿੰਘ ਸਾਬਕਾ ਐਸ ਡੀ ਓ, ਬੀਬੀ ਜਸਵਿੰਦਰ ਕੌਰ ਅਜਨੋਹਾ ਸਾਬਕਾ ਸੰਮਤੀ ਮੈਂਬਰ, ਦਵਿੰਦਰ ਸਿੰਘ ਢਿੱਲੋਂ, ਦਰਸ਼ਨ ਸਿੰਘ ਰਾਜਾ, ਰੂਪ ਲਾਲ, ਤਰਲੋਚਨ ਸਿੰਘ ਰਾਜੂ, ਸਰਬਜੀਤ ਸਿੰਘ ਮੰਜ਼, ਬੀਬੀ ਸੰਤੋਸ਼ ਕੌਰ, ਗਗਨਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਸਨਮਪ੍ਰੀਤ ਸਿੰਘ, ਦਵਿੰਦਰ ਕੌਰ, ਭੁਪਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ।
ਸੰਤ ਬਾਬਾ ਦੂਲਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਕਰਵਾਏ ਗਏ
