ਹੁਸ਼ਿਆਰਪੁਰ- ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਆਯੋਜਿਤ ਸ਼੍ਰੀ ਰਾਮ ਕਥਾ ਗਿਆਨ ਯਜ੍ਞ ਦਾ ਪੰਜਵਾਂ ਅਤੇ ਅੰਤਿਮ ਦਿਵਸ ਬਹੁਤ ਹੀ ਸ਼ਰਧਾ, ਭਕਤੀ ਤੇ ਉਤਸ਼ਾਹ ਦੇ ਮਾਹੌਲ ਵਿੱਚ ਸਮਾਪਤ ਹੋਇਆ। ਕਥਾ ਵਿਆਸ ਸਾਧਵੀ ਮਨਸਵਿਨੀ ਭਾਰਤੀ ਜੀ ਨੇ ਇਸ ਮੌਕੇ ‘ਤੇ ਸੁੰਦਰਕਾਂਡ ਦੇ ਪਾਵਨ ਪ੍ਰਸੰਗ ਦਾ ਬਹੁਤ ਹੀ ਭਾਵਨਾਤਮਕ ਤੇ ਪ੍ਰੇਰਕ ਵਰਣਨ ਕੀਤਾ।
ਸਾਧਵੀ ਜੀ ਨੇ ਆਪਣੇ ਪ੍ਰਵਚਨ ਵਿੱਚ ਕਿਹਾ ਕਿ ਸੁੰਦਰਕਾਂਡ ਸ਼੍ਰੀ ਰਾਮ ਚਰਿਤ ਮਾਨਸ ਦਾ ਹਿਰਦਾ ਹੈ, ਜੋ ਭਕਤੀ, ਵੀਰਤਾ ਅਤੇ ਸਮਰਪਣ ਦਾ ਜੀਵੰਤ ਉਦਾਹਰਨ ਪੇਸ਼ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਭਗਵਾਨ ਸ਼੍ਰੀ ਹਨੁਮਾਨ ਜੀ ਨੇ ਕੇਵਲ ਭਕਤੀ ਦਾ ਆਦਰਸ਼ ਹੀ ਨਹੀਂ ਸਥਾਪਿਤ ਕੀਤਾ, ਸਗੋਂ ਇਹ ਵੀ ਦੱਸਿਆ ਕਿ ਸੱਚਾ ਭਗਤ ਕਦੇ ਡਰਦਾ ਨਹੀਂ। ਸਾਧਵੀ ਜੀ ਨੇ ਸਮਝਾਇਆ ਕਿ ਜਦੋਂ ਜੀਵਨ ਵਿੱਚ ਮੁਸ਼ਕਲਾਂ ਅਤੇ ਪ੍ਰਤਿਕੂਲਤਾ ਆਉਂਦੀਆਂ ਹਨ, ਤਦ ਸੁੰਦਰਕਾਂਡ ਦਾ ਪਾਠ ਮਨੁੱਖ ਨੂੰ ਸ਼ਾਂਤੀ, ਸ਼ਕਤੀ ਅਤੇ ਆਤਮ ਵਿਸ਼ਵਾਸ ਪ੍ਰਦਾਨ ਕਰਦਾ ਹੈ।
ਉਨ੍ਹਾਂ ਨੇ ਸ਼ਰਧਾਲੂਆਂ ਨੂੰ ਸੰਦੇਸ਼ ਦਿੱਤਾ ਕਿ ਸ਼੍ਰੀ ਰਾਮ ਦੇ ਆਦਰਸ਼ ਅੱਜ ਵੀ ਉਤਨੇ ਹੀ ਮਹੱਤਵਪੂਰਣ ਹਨ ਜਿੰਨੇ ਉਸ ਸਮੇਂ ਸਨ। ਜੇਕਰ ਹਰ ਵਿਅਕਤੀ ਆਪਣੇ ਜੀਵਨ ਵਿੱਚ ਮਰਿਆਦਾ, ਦਇਆ ਅਤੇ ਸੇਵਾ ਦੇ ਮਾਰਗ ‘ਤੇ ਚਲੇ, ਤਾਂ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਦਾ ਵਾਤਾਵਰਣ ਆਪਣੇ ਆਪ ਬਣ ਸਕਦਾ ਹੈ।
ਕਥਾ ਸਥਲ ‘ਤੇ ਭਗਤਾਂ ਦੀ ਭਾਰੀ ਭੀੜ ਇਕੱਠੀ ਹੋਈ। ਭਜਨ-ਕੀਰਤਨ, ਦੀਪ ਪ੍ਰਜਵਲਨ ਅਤੇ ਫੁੱਲਾਂ ਦੀ ਵਰਖਾ ਦੇ ਦਰਮਿਆਨ ਜਦੋਂ ਸੁੰਦਰਕਾਂਡ ਦਾ ਪਾਠ ਹੋਇਆ, ਤਾਂ ਸਾਰਾ ਪੰਡਾਲ “ਜੈ ਸ਼੍ਰੀ ਰਾਮ” ਅਤੇ “ਹਨੁਮਾਨ ਜੀ ਮਹਾਰਾਜ ਕੀ ਜੈ” ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਭਕਤੀ, ਆਨੰਦ ਅਤੇ ਆਧਿਆਤਮਿਕਤਾ ਦਾ ਅਦਭੁਤ ਮਾਹੌਲ ਦੇਖਣ ਯੋਗ ਸੀ।
ਕਾਰਜਕ੍ਰਮ ਦੇ ਅੰਤ ‘ਚ ਸਾਧਵੀ ਮਨਸਵਿਨੀ ਭਾਰਤੀ ਜੀ ਨੇ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਦਾਚਾਰ ਅਤੇ ਸਤਸੰਗ ਦੇ ਮਾਰਗ ‘ਤੇ ਤੁਰਨ ਦੀ ਪ੍ਰੇਰਣਾ ਦਿੱਤੀ।
ਕਥਾ ਦਾ ਸਮਾਪਨ ਸ਼੍ਰੀ ਆਰਤੀ ਨਾਲ ਕੀਤਾ ਗਿਆ। ਆਰਤੀ ਵਿੱਚ ਵਿਸ਼ੇਸ਼ ਰੂਪ ਵਿੱਚ ਸਾਧਵੀ ਸ਼ੰਕਰਪ੍ਰੀਤਾ ਭਾਰਤੀ ਜੀ, ਸਾਧਵੀ ਰਾਜਵੰਤ ਭਾਰਤੀ ਜੀ, ਸਾਧਵੀ ਅੰਜਲੀ ਭਾਰਤੀ ਜੀ, ਸਾਧਵੀ ਰੇਣੂ ਭਾਰਤੀ ਜੀ, ਸ਼ਿਵਮ ਸ਼ਰਮਾ (ਸਹਿ-ਸੰਯੋਜਕ, ਭਾਜਪਾ ਪ੍ਰਸ਼ਿਕਸ਼ਣ ਪ੍ਰਕੋਸ਼ਠ ਪੰਜਾਬ), ਵਿਨੋਦ ਕੁਮਾਰ ਮਿੱਠੂ (ਮੰਡਲ ਅਧ੍ਯਕਸ਼ ਭਾਜਪਾ ਤਲਵਾਰਾ), ਅੰਕਿਤ ਰਾਣਾ (ਭਾਜਪਾ ਨੇਤਾ), ਲਖਵਿੰਦਰ ਲੱਕੀ (ਭਾਜਪਾ ਯੁਵਾ ਮੋਰਚਾ), ਅਮਲੋਕ ਹੁੰਦਲ (ਜਨਰਲ ਸਕੱਤਰ ਭਾਜਪਾ ਕਿਸਾਨ ਮੋਰਚਾ), ਸੁਭਾਸ਼ (ਪੂਰਵ ਮੰਡਲ ਪ੍ਰਧਾਨ ਭਾਜਪਾ), ਹੈਪੀ, ਸੁਖਵੀਰ ਸਿੰਘ, ਵਿਵੇਕ ਜੈਨ (ਪ੍ਰਧਾਨ ਭਾਰਤ ਵਿਕਾਸ ਪਰਿਸ਼ਦ), ਐਡਵੋਕੇਟ ਨਰਿੰਦਰ ਸ਼ਰਮਾ (ਸਟੇਟ ਜਨਰਲ ਸਕੱਤਰ), ਪਾਰਸ਼ਦ ਰਾਜੇਸ਼ ਰੱਤੂ, ਰਾਕੇਸ਼ ਘਈ, ਨਿਸ਼ਾਂਤ ਅਹੂਜਾ, ਅਮਿਤ ਕੁਮਾਰ ਗੌਰੀ, ਸੰਜੀਵ ਜਖਮੀ, ਹਰਸ਼ ਸ਼ਰਮਾ, ਅਭਿਸ਼ੇਕ ਕੰਵਰ, ਹਰਜਿੰਦਰ ਸਿੰਘ, ਸਾਹਿਲ, ਪਾਰਸ਼ਦ ਸਨੀ ਅਰੋੜਾ, ਬੋਧ ਰਾਜ, ਲਵਲੀ, ਅਸ਼ੋਕ, ਪਾਰਸ਼ਦ ਹਰਮਿੰਦਰ ਕੌਰ, ਮੁਕੇਸ਼ (C.E.D. ਇੰਚਾਰਜ), ਰਾਜੇਸ਼ ਠਾਕੁਰ, ਪ੍ਰੀਤਪਾਲ, ਮਦਨ (J.E. ਇਲੈਕਟ੍ਰਿਸਿਟੀ), ਰਾਜੂ (J.E. B.B.M.B.), ਦਕਸ਼ ਜਿੰਦਲ, ਡਾ. ਬਲਵੀਰ, ਕੀਰਤਨ ਮੰਡਲੀ ਧੂਸਡਕਾ, ਪੰਜ ਪੀਰ ਨਾਗ ਦੇਵਤਾ ਮੰਦਰ, ਸ਼੍ਰੀ ਰਵਿਦਾਸ ਮੰਦਰ ਕਮੇਟੀ, ਸ਼੍ਰੀ ਪਾਂਡਿਅਨ ਮੰਦਰ ਕਮੇਟੀ ਅਤੇ ਭਾਰੀ ਸੰਖਿਆ ਵਿੱਚ ਸ਼ਰਧਾਲੂ ਮੌਜੂਦ ਸਨ।
ਅੰਤ ਵਿੱਚ ਅਸ਼ੋਕ, ਧੂਸਡਕਾ ਕੀਰਤਨ ਮੰਡਲੀ, ਪੁਨਮ ਸ਼ਰਮਾ, ਅੰਕਿਤ ਰਾਣਾ, ਪਾਰਸ਼ਦ ਹਰਮਿੰਦਰ ਕੌਰ, ਮਦਨ, ਐਡਵੋਕੇਟ ਨਰਿੰਦਰ ਸ਼ਰਮਾ, ਵਿਵੇਕ ਜੈਨ, ਰਾਜੇਸ਼ ਰੱਤੂ, ਸ਼੍ਰੀ ਲਕਸ਼ਮੀ ਨਾਰਾਇਣ ਮੰਦਰ, ਸ਼੍ਰੀ ਵਿਸ਼ਵਕਰਮਾ ਮੰਦਰ, ਸ਼੍ਰੀ ਮਣੀ ਮਹੇਸ਼ ਲੰਗਰ ਸੇਵਾ ਦਲ ਕਮੇਟੀ ਮੁਕੇਰਿਆਂ ਵਲੋਂ ਕਥਾ ਵਿਆਸ ਅਤੇ ਉਨ੍ਹਾਂ ਦੀ ਸੰਤ ਮੰਡਲੀ ਦਾ ਸਨਮਾਨ ਕੀਤਾ ਗਿਆ।