ਨਵਾਂਸ਼ਹਿਰ /ਕਾਠਗੜ੍ਹ 20 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਨਿੱਘੀ ਵਿਖੇ ਸਥਿਤ ਕਸਾਣਾ ਗੋਤ ਦੇ ਸਤੀ ਮੰਦਰ 'ਚ ਕਸਾਣਾ ਗੋਤ ਦੀਆਂ ਸੰਗਤਾਂ ਵਲੋਂ ਸਾਲਾਨਾ ਸਤੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਮੌਕੇ ਕੰਢੀ, ਦੂਣ ਦੁਆਬੇ ਸਮੇਤ ਦਿੱਲੀ, ਹਿਮਾਚਲ ਆਦਿ ਵੱਖ ਵੱਖ ਰਾਜਾਂ ਤੋਂ ਵੱਡੀ ਗਿਣਤੀ 'ਚ ਪਹੁੰਚੀਆਂ ਕਸਾਣਾ ਗੋਤ ਦੀਆਂ ਸੰਗਤਾਂ ਨੇ ਸਤੀ ਮੰਦਰ 'ਚ ਮੱਥਾ ਟੇਕਿਆ। ਇਸ ਮੌਕੇ ਮੁੱਖ ਪ੍ਰਬੰਧਕ ਸਤੀਸ਼ ਬਲਾਚੌਰ (ਸਪੁੱਤਰ ਸਵਰਗੀ ਚੌ: ਵੇਦ ਪ੍ਰਕਾਸ਼) ਦੀ ਅਗਵਾਈ 'ਚ ਪੰਡਿਤ ਚੰਦਰ ਸ਼ੇਖਰ ਗੌਤਮ ਵਲੋਂ ਹਵਨ ਕੀਤਾ ਗਿਆ ਅਤੇ ਸਤੀ ਮੰਦਰ ਵਿੱਚ ਚੁੰਨਰੀ ਚੜਾਉਣ ਉਪਰੰਤ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਸੇਵਾਦਾਰਾਂ ਵਲੋਂ ਵਿਸ਼ੇਸ਼ ਤੌਰ 'ਤੇ ਕੰਜਕ ਪੂਜਨ ਕੀਤਾ ਗਿਆ ਉਪਰੰਤ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ। ਕਲਾਕਾਰ ਬਿਪਨ ਸੂਰਾਪੁਰ ਤੇ ਗੱਗੀ ਮਝੋਟ ਦੀ ਗਾਇਕ ਮੰਡਲੀ ਵਲੋਂ ਮਹਾਂਮਾਈ ਦਾ ਗੁਣਗਾਨ ਕੀਤਾ ਗਿਆ।
ਇਸ ਮੌਕੇ ਸਾਧੂ ਸਿੰਘ ਗੜਬਾਘਾ ਵਾਲਿਆਂ ਦੇ ਪਰਿਵਾਰ ਵਲੋਂ ਚਾਹ-ਪਕੌੜਿਆਂ ਅਤੇ ਪਿੰਡ ਸੋਭੂਵਾਲ ਦੇ ਕਸਾਣਾ ਪਰਿਵਾਰ ਵਲੋਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਚੇਅਰਮੈਨ ਹਰਬੰਸ ਲਾਲ ਸੈਦਪੁਰ, ਉੱਘੇ ਸਮਾਜ ਸੇਵੀ ਕਾਬਲ ਸਿੰਘ ਨਿੱਘੀ, ਕਾਨੂੰਗੋ ਓਮ ਪ੍ਰਕਾਸ਼ ਨਵਾਂਸ਼ਹਿਰ,
ਮਾ: ਰਵਿੰਦਰ ਸੂਰਾਪੁਰੀ, ਹਨੀ ਟੋਂਸਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਲਾਚੌਰ, ਮਾਸਟਰ ਕ੍ਰਿਸ਼ਨ ਕੁਮਾਰ ਸਾਬਕਾ ਸਰਪੰਚ, ਜੋਗਿੰਦਰ ਪਾਲ, ਮੈਨੇਜਰ ਦੀਪਕ ਕਸਾਣਾ, ਪਵਨ ਕੁਮਾਰ ਪੰਮੀ, ਬੱਬਲੂ ਕਸਾਣਾ ਬਲਾਚੌਰ, ਪੰਮੀ ਸਰਪੰਚ, ਰਾਮ ਪਾਲ ਪਾਲੀ, ਨਰਿੰਦਰ ਸੋਭੂਵਾਲ, ਕੌਂਸਲਰ ਨਰਿੰਦਰ ਲੁਧਿਆਣਾ, ਸੁਰਿੰਦਰ ਕਸਾਣਾ ਦਿੱਲੀ, ਸ਼ਿਵ ਕਸਾਨਾਂ ਸੈਦਪੁਰ, ਰੋਸ਼ਨ ਲਾਲ ਉਧਨਵਾਲ, ਮੌਜੀ ਬਾਬਾ ਧਰਮਪੁਰ, ਚਰਨ ਦਾਸ ਜੰਡੀ, ਮਾ: ਧਰਮਿੰਦਰ ਜੰਡੀ, ਪਵਨ ਕਸਾਣਾ, ਤਰਸੇਮ ਲਾਲ ਪੰਡੋਰੀ, ਕਮਲ ਸੂਰਾਪੁਰ, ਰੋਸ਼ਨ ਲਾਲ ਸੋਭੂਵਾਲ, ਸਾਬਕਾ ਸਰਪੰਚ ਕੇਵਲ ਕਸਾਣਾ, ਰਾਜੀ ਕਸਾਣਾ ਮਾਲੇਵਾਲ, ਚੰਨੀ ਕਸਾਣਾ ਥੋਪੀਆ, ਵਿੱਕੀ ਕਸਾਣਾ ਭਰਥਲਾ, ਸੰਜੇ ਕਸਾਣਾ ਖੀਵੇਵਾਲ, ਰਾਹੁਲ ਚੌਧਰੀ, ਰੌਬੀ ਕਸਾਣਾ, ਸੁਰਿੰਦਰ ਸ਼ਿੰਦੀ ਖੀਵੇਵਾਲ, ਭੁਪਿੰਦਰ ਬਹਿਲੋਲਪੁਰ, ਨਿਰਮਲ ਸਿੰਘ ਫਰੋਰ, ਵੀਰ ਸਿੰਘ, ਭੁਪਿੰਦਰ ਲੁਧਿਆਣਾ, ਗੁਰਮੇਲ ਸਿੰਘ ਹਿਮਾਚਲ, ਮਾ: ਸਿਰੀ ਰਾਮ ਖੀਵੇਵਾਲ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।
