ਹਰੋਲੀ/ਊਨਾ, 19 ਅਕਤੂਬਰ (ਰਾਜਵੀਰ ਚੋਪੜਾ):- ਕਾਂਗੜਾ ਕੇਂਦਰੀ ਸਹਿਕਾਰੀ ਬੈਂਕ ਦੀ ਬਾਥੂ ਸ਼ਾਖਾ ਵੱਲੋਂ ਨਾਬਾਰਡ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਭਵਨ ਬਾਥੜੀ ਵਿਖੇ ਵਿੱਤੀ ਅਤੇ ਡਿਜੀਟਲ ਸਾਖਰਤਾ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਬੈਂਕ ਦੇ ਸਹਾਇਕ ਮੈਨੇਜਰ ਰਵੀ ਕੁਮਾਰ ਨੇ ਲੋਕਾਂ ਨੂੰ ਬੈਂਕ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸੂਰਿਆ ਊਰਜਾ ਕਰਜ਼ਾ ਯੋਜਨਾ, ਕਿਸਾਨ ਕ੍ਰੈਡਿਟ ਕਾਰਡ, ਸਵੈ-ਸਹਾਇਤਾ ਸਮੂਹਾਂ, ਸਮਾਜਿਕ ਪੈਨਸ਼ਨ ਅਤੇ ਬੀਮਾ ਯੋਜਨਾਵਾਂ, ਏਟੀਐੱਮ ਦੀ ਵਰਤੋਂ ਅਤੇ ਸਾਈਬਰ ਅਪਰਾਧ ਤੋਂ ਬਚਾਅ ਬਾਰੇ ਵੀ ਜਾਗਰੂਕ ਕੀਤਾ।
ਇਸ ਮੌਕੇ ਬੈਂਕ ਕਰਮਚਾਰੀ ਦਿਲਾਵਰ ਚੰਦ, ਪੰਚਾਇਤ ਸਕੱਤਰ ਵਿਜੇ ਕੁਮਾਰ ਸਮੇਤ ਹੋਰ ਸਥਾਨਕ ਲੋਕ ਹਾਜ਼ਰ ਸਨ।
