ਗੜ੍ਹਸ਼ੰਕਰ, 24 ਨਵੰਬਰ (ਹਰੀ ਕ੍ਰਿਸ਼ਨ ਗੰਗੜ):- ਜੀਵਨ ਜਾਗ੍ਰਿਤੀ ਮੰਚ (ਰਜਿ.) ਗੜ੍ਹਸ਼ੰਕਰ ਵਲੋਂ ਹਰ ਸਾਲ ਲਗਾਏ ਜਾ ਰਹੇ ਖੂਨਦਾਨ ਕੈਂਪ ਤਹਿਤ ਇਸ ਵਾਰ ਮਿਤੀ 01 ਦਸੰਬਰ 2026 ਨੂੰ ਹੋਟਲ ਪਿੰਕ ਰੋਜ਼ ਗੜ੍ਹਸ਼ੰਕਰ ਵਿਖੇ ਸਵੈ ਇੱਛੁਕ ਖ਼ੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈਖੂਨਦਾਨ ਕੈਂਪ ਦੀ ਤਿਆਰੀ ਲਈ ਉੱਘੇ ਸਮਾਜ ਸੇਵਕ ਪ੍ਰਿੰਸੀਪਲ ਡਾ. ਬਿੱਕਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਇਲਾਕੇ ਦੀਆਂ ਸਵੈ-ਸੇਵੀ ਸੰਸਥਾਵਾਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਕਾਮਰੇਡ ਦਰਸ਼ਣ ਸਿੰਘ ਮੱਟੂ, ਸੁਭਾਸ਼ ਮੱਟੂ, ਕੁਲਵਿੰਦਰ ਸੰਘਾ; ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਭੁਪਿੰਦਰ ਰਾਣਾ; ਡਾ. ਬੀ.ਆਰ. ਅੰਬੇਡਕਰ ਸਭਾ ਗੜ੍ਹਸ਼ੰਕਰ ਵੱਲੋਂ ਰੌਕੀ ਮੋਇਲਾ; ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟਰਾਂਸਪਲਾਂਟ ਸੋਸਾਇਟੀ ਗੜ੍ਹਸ਼ੰਕਰ ਵੱਲੋਂ ਡਾ. ਲਖਵਿੰਦਰ ਕੁਮਾਰ ਬਿੱਲੜੋ; ਦੁੱਧਾਧਾਰੀ ਸਮਾਜ ਸੇਵਾ ਸੰਮਤੀ ਵੱਲੋਂ ਡਾ. ਬਿੱਟੂ ਵਿੱਜ਼ ਅਤੇ ਜੀਵਨ ਜਾਗ੍ਰਿਤੀ ਮੰਚ ਵੱਲੋਂ ਹਰੀ ਲਾਲ ਨਫ਼ਰੀ, ਹਰਦੇਵ ਰਾਏ, ਪਵਨ ਕੁਮਾਰ ਗੋਇਲ, ਵਿਜੇ ਲਾਲ, ਬਲਵੰਤ ਸਿੰਘ, ਹੰਸ ਰਾਜ ਅਤੇ ਵਿਕਾਸ ਚੰਦੇਲ ਹਾਜ਼ਰ ਸਨ।
ਹਾਜ਼ਰ ਸ਼ਖ਼ਸੀਅਤਾਂ ਵੱਲੋਂ ਵਿਚਾਰ-ਚਰਚਾ ਉਪਰੰਤ ਇਸ ਕੈਂਪ ਦੀ ਸਫ਼ਲਤਾ ਲਈ ਉਸਾਰੂ ਸੁਝਾਅ ਦਿੱਤੇ ਗਏ ਅਤੇ ਇਲਾਕੇ ਦੇ ਖੂਨਦਾਨੀਆਂ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਇਸ ਕੈਂਪ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ।।
