ਪਟਿਆਲਾ- ਰਾਸ਼ਟਰੀ ਖੇਡ ਦਿਵਸ ਮੌਕੇ, ਮਹਾਨ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨਾਂ ਬਾਰੇ ਵਿਦਿਆਰਥੀਆਂ ਨੂੰ ਦਸਣਾਂ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਲਈ, ਉਨ੍ਹਾਂ ਦੇ ਦਿਲ, ਦਿਮਾਗ, ਭਾਵਨਾਵਾਂ, ਵਿਚਾਰਾਂ ਅਤੇ ਆਦਤਾਂ ਵਿੱਚ ਆਪਣੇ ਹੁਨਰ ਦਿਖਾਉਣ ਅਤੇ ਜਿੱਤਣ ਦੀ ਖੁਸ਼ੀਆਂ ਅਤੇ ਹਾਰ ਲੈਕੇ ਹੋਰ ਵਧ ਯਤਨ ਕਰਨ ਲਈ ਉਤਸਾਹ, ਜੋਸ਼, ਹਿੰਮਤ ਜ਼ਿੰਦਾਦਿਲੀ, ਆਤਮ ਵਿਸ਼ਵਾਸ ਭਰਨੇ ਜ਼ਰੂਰੀ ਹਨ, ਤਾਂ ਜ਼ੋ ਵਿਦਿਆਰਥੀ ਨਸ਼ਿਆਂ, ਅਪਰਾਧਾਂ, ਆਰਾਮ ਪ੍ਰਸਤੀਆਂ, ਅਤੇ ਸੰਵਾਦਾਂ ਬਿਮਾਰੀਆਂ ਤੋਂ ਬਚ ਸਕਣ, ਇਹ ਵਿਚਾਰ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਰਾਸ਼ਟਰੀ ਖੇਡ ਦਿਵਸ ਮੌਕੇ ਵੱਖ ਵੱਖ ਪ੍ਰਕਾਰ ਦੀਆਂ ਖੇਡਾਂ ਵਿੱਚ ਜੈਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਫ਼ਲਦਾਰ ਬੂਟੇ ਪ੍ਰਦਾਨ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਨੇ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸ਼ਖ਼ਸੀਅਤਾਂ, ਖਿਡਾਰੀਆਂ ਅਤੇ ਮਿਲਣ ਵਾਲੇ ਦਰੋਣਾਚਾਰੀਆ ਅਰਜਨ ਅਤੇ ਦੂਜੇ ਐਵਾਰਡਾਂ, ਧੰਨ ਰਾਸ਼ੀਆਂ ਅਤੇ ਸਨਮਾਨਾਂ ਬਾਰੇ ਜਾਣਕਾਰੀ ਦਿੱਤੀ ਗਈ।
ਕਾਕਾ ਰਾਮ ਵਰਮਾ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਵਿੱਚ ਮਹਾਨ ਸਨਮਾਨ ਖੁਸ਼ੀਆਂ ਪ੍ਰਾਪਤ ਕਰਨ ਲਈ, ਆਪਣੇ ਮਾਪਿਆ ਬਜ਼ੁਰਗਾਂ ਦੇ ਅਸ਼ੀਰਵਾਦ ਅਤੇ ਅਧਿਆਪਕ- ਗੁਰੂਆਂ ਦੀ ਅਗਵਾਈ ਹੇਠ, ਦੂਜਿਆਂ ਤੋਂ ਵੱਧ ਤਿਆਰੀਆਂ ਕੀਤੀਆਂ ਜਾਣ ਅਤੇ ਜ਼ਿੰਦਗੀ ਵਿੱਚ ਆਪਣੇ ਹੁਨਰ ਸ਼ਕਤੀਆਂ ਸਿਆਣਪ ਦੇ ਪ੍ਰਦਰਸ਼ਨ ਕਰਨ ਸਮੇਂ, ਪੂਰੀ ਹਿੰਮਤ, ਜ਼ਿੰਦਾਦਿਲੀ, ਹੌਂਸਲੇ ਅਤੇ ਪੱਕੇ ਇਰਾਦਿਆਂ ਨਾਲ ਯਤਨ ਕੀਤੇ ਜਾਣ।
ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਵਿੱਚ ਖੁਸ਼ੀਆਂ, ਖੁਸ਼ਹਾਲੀ, ਉਨਤੀ, ਸਨਮਾਨ ਪ੍ਰਾਪਤ ਕਰਨ ਲਈ ਅਜਿਹੇ ਮਹਾਨ ਕਾਰਜ਼ ਕਰਦੇ ਰਹੋ, ਜਿਸ ਨਾਲ ਮਾਪਿਆਂ, ਦੇਸ਼ ਅਤੇ ਗੁਰੂ ਅਧਿਆਪਕਾਂ ਦਾ ਸਨਮਾਨ, ਖੁਸ਼ੀਆਂ ਵੱਧਦੇ ਰਹਿਣ। ਪਰ ਮਾਪਿਆਂ ਨੂੰ ਕਦੇ ਵੀ ਉਦਾਸ ਪ੍ਰੇਸ਼ਾਨ ਜਾਂ ਬਦਨਾਮ ਨਾ ਕਰੋ।
ਰਾਸ਼ਟਰੀ ਖੇਡ ਦਿਵਸ ਮੌਕੇ ਧਿਆਨ ਚੰਦ ਅਤੇ ਦੂਜੇ ਖਿਡਾਰੀਆਂ ਨੂੰ ਯਾਦ ਕਰਨਾ ਜ਼ਰੂਰੀ - ਮੰਜੂ ਗਰਗ।
