ਪਟਿਆਲਾ, 21 ਅਗਸਤ:- ਸਾਵਣ ਮਹੀਨੇ ਵਿੱਚ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਚੱਲ ਰਹੀ ਸ੍ਰੀ ਸ਼ਿਵ ਮਹਾਂ ਪੁਰਾਣ ਕਥਾ ਦੇ ਪੰਜਵੇਂ ਦਿਨ ਸਾਧਵੀ ਦਿਆ ਦੀਦੀ ਜੀ ਵੱਲੋਂ ਕਥਾ ਕੀਤੀ ਗਈ। ਇਸ ਮੌਕੇ ਮਾਨਯੋਗ ਵਿਆਸ ਜੀ ਨੇ ਸ਼ਿਵ ਪੁਰਾਣ ਦੀ ਕਥਾ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਦੇਵਾਂ ਦੇ ਦੇਵ ਮਹਾਦੇਵ ਭੋਲੇ ਨਾਥ ਜੀ ਦੀ ਕਥਾ ਸਰਵਣ ਕਰਨ ਨਾਲ ਭਗਤਾਂ ਦਾ ਹਮੇਸ਼ਾਂ ਮੰਗਲ ਹੁੰਦਾ ਹੈ।
ਸ਼ਿਵ ਮਹਾਂ ਪੁਰਾਣ ਦੀ ਕਥਾ ਦੌਰਾਨ ਭਗਤਾਂ ਨੂੰ ਬੇਲ ਪੱਤਰ ਦੀ ਉਤਪਤੀ ਅਤੇ ਰੁਦਰਾਕਸ਼ ਸ਼ੰਕਰ ਭਗਵਾਨ ਜੀ ਨੂੰ ਅਤਿ ਪ੍ਰਿਯ ਕਿਉਂ ਹੈ, ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਹ ਕਥਾ ਭਗਤਾਂ ਨੂੰ ਸੁਣਨ ਵਿੱਚ ਬਹੁਤ ਚੰਗੀ ਲੱਗੀ। ਪੰਡਾਲ ਵਿੱਚ ਸੰਗਤਾਂ ਦਾ ਭਾਰੀ ਇਕੱਠ ਰਿਹਾ ਅਤੇ ਕੀਰਤਨ ਦੇ ਮੌਕੇ ਭਗਤ ਝੂਮ ਉੱਠੇ।
ਇਸ ਦਿਨ ਮਾਤਾ ਨੈਣਾ ਦੇਵੀ ਜੀ ਦੇ ਚਾਲਿਆਂ ਦੀ ਅਸ਼ਟਮੀ ਵੀ ਸੀ। ਇਹ ਅਸ਼ਟਮੀ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਵੀ ਮਨਾਈ ਗਈ। ਹਸੀਜਾ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੜੀ ਚਾਵਲ ਅਤੇ ਹਲਵੇ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਕਿਹਾ ਗਿਆ ਕਿ ਮਾਤਾ ਜੀ ਅਤੇ ਭੋਲੇ ਬਾਬਾ ਜੀ ਦੀ ਅਪਾਰ ਕ੍ਰਿਪਾ ਹੈ, ਜੋ ਇਹ ਸਾਰੇ ਕੰਮ ਆਪ ਹੀ ਕਰਵਾ ਰਹੇ ਹਨ ਅਤੇ ਅੱਗੇ ਵੀ ਅਜਿਹੇ ਕੰਮ ਕਰਵਾਉਣ ਦੀ ਸ਼ਕਤੀ ਦਿੰਦੇ ਰਹਿਣਗੇ।
ਸਤਨਾਮ ਹਸੀਜਾ ਜੀ ਦੇ ਪਰਿਵਾਰ ਅਤੇ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਹਲਵੇ ਅਤੇ ਕੜੀ ਚਾਵਲ ਦਾ ਪ੍ਰਸ਼ਾਦ ਲਗਵਾ ਕੇ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਦੇ ਕੋਲ ਵਰਤਾਇਆ ਗਿਆ ਅਤੇ ਕਥਾ ਦੀ ਆਰਤੀ ਉਪਰੰਤ ਸੰਗਤਾਂ ਨੂੰ ਵੰਡਿਆ ਗਿਆ।
ਪ੍ਰਾਚੀਨ ਨੈਣਾ ਦੇਵੀ ਮੰਦਿਰ, ਤ੍ਰਿਵੈਣੀ ਚੌਕ, ਅਰੋੜਿਆਂ ਵਾਲਾ ਮੁਹੱਲਾ ਵਿੱਚ ਜਿੱਥੇ ਹਰ ਸਾਲ ਅਸ਼ਟਮੀ ਦਾ ਮੇਲਾ ਲੱਗਦਾ ਹੈ, ਉੱਥੇ ਵੀ ਨੈਣਾ ਦੇਵੀ ਮੰਦਿਰ ਵਿੱਚ ਪ੍ਰਸ਼ਾਦ ਲਗਵਾ ਕੇ ਸੰਗਤਾਂ ਵਿੱਚ ਅਤੁੱਟ ਵੰਡਿਆ ਗਿਆ। ਦੋਵੇਂ ਮੰਦਰਾਂ ਵਿੱਚ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ।
ਸਾਵਣ ਮਹੀਨੇ ਵਿੱਚ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਸ੍ਰੀ ਸ਼ਿਵ ਮਹਾਂ ਪੁਰਾਣ ਕਥਾ ਪੰਜਵੇਂ ਦਿਨ ਸਾਧਵੀ ਦਿਆ ਦੀਦੀ ਜੀ ਵੱਲੋਂ ਕੀਤੀ ਗਈ
