ਗੜ੍ਹਸ਼ੰਕਰ- ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ 39ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਮੁਕਾਬਲਾ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਪ੍ਰਬੰਧਾਂ ਹੇਠ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਸਟੇਡੀਅਮ ’ਚ ਕਰਵਾਇਆ ਗਿਆ।
ਪੰਜਾਬ ਫੁੱਟਬਾਲ ਕਲੱਬ ਮੋਹਾਲੀ ਅਤੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਦਰਮਿਆਨ ਬੇਹੱਦ ਫੱਸਵੇਂ ਰਹੇ ਮੁਕਾਬਲੇ ’ਚ ਪੰਜਾਬ ਫੁੱਟਬਾਲ ਕਲੱਬ ਮੋਹਾਲੀ ਦੀ ਟੀਮ 3-2 ਦੇ ਫਰਕ ਨਾਲ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਨੂੰ ਹਰਾਕੇ ਜੇਤੂ ਰਹੀ। ਮੁਕਾਬਲੇ ਦੌਰਾਨ ਡਾ. ਅਮਨਦੀਪ ਹੀਰਾ ਪਿ੍ਰੰਸੀਪਲ ਖ਼ਾਲਸਾ ਕਾਲਜ, ਟੂਰਨਾਮੈਂਟ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ, ਕੈਸ਼ੀਅਰ ਯੋਗ ਰਾਜ ਗੰਭੀਰ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਮੈਚ ਸ਼ੁਰੂ ਕਰਵਾਇਆ।
ਮੁਕਾਬਲੇ ਦੌਰਾਨ ਵਿਸ਼ੇਸ਼ ਤੌਰ ’ਤੇ ਸਮਾਜ ਸੇਵੀ ਦਰਸ਼ਨ ਸਿੰਘ ਪਿੰਕਾ ਯੂ.ਐੱਸ.ਏ, ਅਰਸ਼ਪ੍ਰੀਤ ਸਿੰਘ ਜਰਮਨੀ, ਦਾਰਾ ਸਿੰਘ ਚੱਕ ਦਾਨਾ, ਨੋਨਾ ਉੜਾਪੜ, ਬਿੱਟੂ ਚੱਕਦਾਨਾ ਤੋਂ ਇਲਾਵਾ ਪਰਮਿੰਦਰ ਸਿੰਘ ਸੁਪਰਡੈਂਟ, ਕੋਚ ਹਰਦੀਪ ਸਿੰਘ ਗਿੱਲ, ਤਰਲੋਚਨ ਸਿੰਘ ਗੋਲੀਆਂ ਤੇ ਹੋਰ ਹਾਜ਼ਰ ਹੋਏ।
39ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਚ ਪੰਜਾਬ ਫੁੱਟਬਾਲ ਕਲੱਬ ਮੋਹਾਲੀ ਨੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਨੂੰ 32 ਦੇ ਫਰਕ ਨਾਲ ਹਰਾਇਆ
