ਗੜ੍ਹਸ਼ੰਕਰ- ਬੀਤੇ ਕੱਲ੍ਹ ਪਿੰਡ ਮੰਡਿਆਲਾਂ ਦੇ ਬੱਸ ਅੱਡੇ 'ਚ ਐਲ ਪੀ ਜੀ ਗੈਸ ਵਾਲੇ ਟੈਂਕਰ ਨਾਲ ਦਰਦਨਾਕ ਦੁਰਘਟਨਾ ਹੋਈ। ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਅਫ਼ਸੋਸ ਜਾਹਿਰ ਕਰਦੀ ਹੈ ਅਤੇ ਉਸ ਦੀ ਚਪੇਟ 'ਚ ਆ ਕੇ ਜਖਮੀ ਹੋਏ ਵਿਅਕਤੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ।
ਜਿਹੜੇ ਆਪਣੀ ਕੀਮਤੀ ਜਾਨ ਗੁਆ ਚੁੱਕੇ ਹਨ, ਉਹਨਾਂ ਦੀ ਆਤਮਿਕ ਸ਼ਾਂਤੀ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਭਰੀ ਘੜੀ ਵਿੱਚ ਸ਼ਰੀਕ ਹੋ ਕੇ ਉਹਨਾਂ ਪਰਿਵਾਰਾਂ ਦੀ ਤੰਦਰੁਸਤੀ ਲਈ ਪਰਮਾਤਮਾ ਕੋਲੋਂ ਅਰਦਾਸ ਬੇਨਤੀ ਕਰਦੇ ਹਾਂ।
ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਰਾਹੀ ਇਕ ਸੰਦੇਸ਼ ਵਿੱਚ ਕਿਹਾ ਕਿ ਇਹ ਇਕ ਬਹੁਤ ਹੀ ਮੰਦਭਾਗੀ ਅਤੇ ਦਰਦਨਾਕ ਨਾ ਸਹਿਣਯੋਗ ਘਟਨਾ ਹੈ। ਇਹੋ ਜਿਹੀਆਂ ਦੁਰਘਟਨਾਵਾਂ ਇਨਸਾਨ ਨੂੰ ਅੰਦਰ ਤਕ ਹਿਲਾ ਕੇ ਰੱਖ ਦਿੰਦੀਆਂ ਹਨ।
ਇਹ ਇਕ ਬਹੁਤ ਹੀ ਵੱਡੀ ਲਾਪਰਵਾਹੀ ਦਾ ਨਤੀਜਾ ਹੈ। ਐਲ. ਪੀ .ਜੀ. ਗੈਸ 'ਤੇ ਜਲਣਸ਼ੀਲ ਤੇਲ ਦਾ ਸਟੋਰੀ ਕਰਨ ਸ਼ਹਿਰ ਦੀ ਆਬਾਦੀ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜ਼ੋ ਭਵਿੱਖ 'ਚ ਇਹੋ ਜਿਹੀ ਕਿਸੇ ਹੋਰ ਘਟਨਾ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਸਰਕਾਰ ਕੋਲੋ ਮੰਗ ਕਰਦੇ ਹਾਂ, ਕਿ ਜਿਹੜੇ ਵੀ ਗੈਸ ਏਜੰਸੀਆਂ ਨੇ ਸ਼ਹਿਰ ਦੇ ਨੇੜੇ ਗੈਸ ਸਿਲੰਡਰ ਰੱਖਣ ਲਈ ਆਬਾਦੀ ਦੇ ਨੇੜੇ ਸਟੋਰ ਬਣਾਏ ਹਨ।
ਉਹਨਾਂ ਨੂੰ ਬਿਨਾ ਦੇਰੀ ਹਟਾਇਆ ਜਾਵੇ ਅਤੇ ਆਬਾਦੀ ਤੋਂ ਬਾਹਰ ਸੁਰੱਖਿਅਤ ਥਾਵਾਂ ਤੇ ਬਣਾਉਣਾ ਯਕੀਨੀ ਬਣਾਇਆ ਜਾਵੇ। ਸਾਡੀ ਸੰਸਥਾ ਇਸ ਗੈਸ ਟੈਂਕਰ ਦੁਰਘਟਨਾ 'ਚ ਜਖਮੀਆਂ ਅਤੇ ਆਪਣੀ ਜਾਨ ਗੁਆ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਜਲਦੀ ਤੋਂ ਜਲਦੀ ਕਰਨ ਦੀ ਮੰਗ ਕਰਦੀ ਹੈ। ਜਿਹਨਾਂ ਦੁਕਾਨਾਂ ਅਤੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ, ਉਸ ਦੀ ਭਰਪਾਈ ਲਈ ਉਹਨਾਂ ਪਰਿਵਾਰਾਂ ਲਈ ਪੈਕੇਜ ਦਾ ਐਲਾਨ ਕੀਤਾ ਜਾਵੇ।
ਹੁਸ਼ਿਆਰਪੁਰ ਦੇ ਮੰਡਿਆਲਾ 'ਚ ਵਾਪਰੀ ਗੈਂਸ ਟੈਂਕਰ ਦੀ ਘਟਨਾ ਦੇ ਪੀੜ੍ਹਤਾਂ ਨੂੰ ਫੌਰੀ ਮੱਦਦ ਦਿੱਤੀ ਜਾਵੇ - ਪ੍ਰਧਾਨ ਸਤੀਸ਼ ਕੁਮਾਰ ਸੋਨੀ
